ਹਰਕ੍ਰਿਸ਼ਨ ਸਰਮਾ, ਬਠਿੰਡਾ : ਧੀਆਂ ਦੇ ਸਵੈ-ਰੁਜ਼ਗਾਰ ਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਵੱਲੋਂ ਅੱਜ 2 'ਸੱਚ ਮੁਫ਼ਤ ਸਿਲਾਈ ਸਿਖਲਾਈ ਸੈਂਟਰਾਂ' ਦੀ ਸ਼ੁਰੂਆਤ ਕੀਤੀ ਗਈ। ਪ੍ਰਵੀਨ ਇੰਸਾਂ ਪਤਨੀ ਅਸ਼ਵਨੀ ਇੰਸਾਂ 15 ਮੈਂਬਰ ਦੀ ਰਿਹਾਇਸ਼ ਹਜੂਰਾ ਕਪੂਰਾ ਕਾਲੋਨੀ ਮੇਨ ਰੋਡ/ਸੀ ਵਿਖੇ ਖੋਲ੍ਹੇ ਗਏ ਇਸ ਸੈਂਟਰ ਵਿਚ ਜਸਪ੍ਰਰੀਤ ਇੰਸਾਂ ਅਤੇ ਪ੍ਰਵੀਨ ਇੰਸਾਂ ਵਲੋਂ ਲੱਗਭੱਗ 10 ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਦੂਜਾ ਸੈਂਟਰ ਮਹਿੰਦਰਜੀਤ ਕੌਰ ਇੰਸਾਂ ਪਤਨੀ ਗੁਰਚੇਤ ਸਿੰਘ ਇੰਸਾਂ ਦੀ ਰਿਹਾਇਸ਼ 'ਤੇ ਖੋਲਿ੍ਹਆ ਗਿਆ ਹੈ। ਇਸ ਸੈਂਟਰ 'ਚ ਕਮਲਾ ਇੰਸਾਂ, ਪ੍ਰਰੀਤੀ ਇੰਸਾਂ, ਮਹਿੰਦਰਜੀਤ ਇੰਸਾਂ ਤੇ ਹਰਬੰਸ ਕੌਰ ਇੰਸਾਂ ਵਲੋਂ ਲਗਭਗ 14 ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਜ਼ਿੰਮੇਵਾਰ ਸੁਜਾਨ ਭੈਣ ਸੁਰਿੰਦਰ ਕੌਰ ਇੰਸਾਂ ਨੇ ਸਿਲਾਈ ਦੀ ਸਿੱਖਿਆ ਹਾਸਲ ਕਰਨ ਦੀਆਂ ਇੱਛੁਕ ਬੇਰੁਜ਼ਗਾਰ ਲੜਕੀਆਂ ਨੂੰ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ 45 ਮੈਂਬਰ ਪੰਜਾਬ ਭੈਣ ਵਿਨੋਦ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਰਮਾ ਇੰਸਾਂ, ਏਰੀਆ ਭੰਗੀਦਾਸ ਕਰਮਜੀਤ ਕੌਰ ਇੰਸਾਂ, ਭੰਗੀਦਾਸ ਕੁਲਬੀਰ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜ਼ਰ ਸਨ।