ਪੱਤਰ ਪ੍ੇਰਕ, ਰਾਮਾਂ ਮੰਡੀ : ਚਾਈਨਾਂ ਡੋਰ ਦੇ ਵੇਚਣ ਤੇ ਵਰਤੋਂ ਕਰਨ 'ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਈ ਗਈ ਸਖ਼ਤ ਪਾਬੰਦੀ ਤਹਿਤ ਸੀਆਈਏ ਸਟਾਫ਼-1 ਦੇ ਐੱਸਆਈ ਹਰਜੀਵਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਬਸੰਤ ਪੰਚਮੀਂ ਤੋਂ ਐਨ ਇੱਕ ਦਿਨ ਪਹਿਲਾਂ ਰਾਮਾਂ ਮੰਡੀ ਅੰਦਰ ਛਾਪਾਮਾਰੀ ਕਰਕੇ ਦੋ ਵਿਅਕਤੀਆਂ ਅਮਨਦੀਪ ਕੁਮਾਰ ਅਤੇ ਬਲਵਿੰਦਰ ਕੁਮਾਰ ਪਾਸੋ 77 ਗੁੱਟੇ ਚਾਈਨਾਂ ਡੋਰ ਬਰਾਮਦ ਕੀਤੀ ਗਈ। ਪ੍ਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀਆਂ ਨੂੰ ਰਾਮਾਂ ਮੰਡੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਦੁਕਾਨਦਾਰਾਂ ਤੋਂ ਬਰਾਮਦ ਕੀਤੀ ਗਈ ਚਾਈਨਾਂ ਡੋਰ ਨਾਲ ਬਸੰਤ ਪੰਚਮੀਂ 'ਤੇ ਦੁਕਾਨਦਾਰਾਂ ਨੇ ਡੋਰ ਵੇਖਨ ਤੋਂ ਦੂਰੀ ਹੀ ਬਣਾ ਕੇ ਰੱਖੀ। ਵਪਾਰਕ ਜਥੇਬੰਦੀਆਂ ਨੇ ਉਕਤ ਦੁਕਾਨਦਾਰਾਂ ਵਿਰੁੱਧ ਮੁਕੱਦਮਾਂ ਦਰਜ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਵਪਾਰਕ ਗਲਤੀ ਲਈ ਦੁਕਾਨਦਾਰ ਵਿਰੁੱਧ ਮਾਮਲਾ ਦਰਜ ਕਰਨ ਬਜਾਏ ਸਿਰਫ ਜੁਰਮਾਨਾਂ ਹੀ ਵਸੂਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਪਾਰਕ ਗਲਤੀ ਲਈ ਦੁਕਾਨਦਾਰ ਵਿਰੁੱਧ ਮਾਮਲਾ ਦਰਜ ਕਰਨਾ ਵਪਾਰ ਨੂੰ ਕਰਾਈਮ ਨਾਲ ਜੋੜਣ ਵਾਲੀ ਨੀਤੀ ਹੈ।