ਪੱਤਰ ਪ੍ਰਰੇਰਕ, ਬਠਿੰਡਾ : ਹਨੂੰਮਾਨ ਚੌਕ ਵਿਖੇ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸਵਾਰ ਦੋ ਜਣੇ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਵਰਕਰ ਮਨੀ ਕਰਨ ਸ਼ਰਮਾ ਤੇ ਰਜਿੰਦਰ ਕੁਮਾਰ ਐਂਬੂਲੈਂਸ ਸਹਿਤ ਮੌਕੇ 'ਤੇ ਪਹੁੰਚੇ। ਜ਼ਖਮੀ ਮੋਟਰਸਾਇਕਲ ਸਵਾਰਾਂ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਰਾਜੂ (18) ਪੁੱਤਰ ਪ੍ਰਵੀਨ ਕੁਮਾਰ ਤੇ ਅਜੈ (23) ਪੁੱਤਰ ਨੱਥੂ ਰਾਮ ਵਾਸੀ ਜਨਤਾ ਨਗਰ ਵਜੋਂ ਹੋਈ।