ਪ੍ਰੀਤਪਾਲ ਸਿੰਘ ਰੋਮਾਣਾ, ਬਿਠੰਡਾ : ਜੋਗਾ ਨੰਦ ਰੋਡ ਵਿਖੇ ਇਕ ਮੋਟਰਸਾਈਕਲ ਸਵਾਰ ਦਰੱਖਤ ਨਾਲ ਟਕਰਾ ਗਿਆ, ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਤੇ ਵਿੱਕੀ ਕੁਮਾਰ ਐਂਬੂਲੈਂਸ ਸਹਿਤ ਮੌਕੇ 'ਤੇ ਪਹੁੰਚੇ ਤੇ ਜ਼ਖ਼ਮੀ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ, ਜਿਸ ਦੀ ਪਛਾਣ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਪੁੱਤਰ ਛੋਟਾ ਸਿੰਘ ਗੁਰੂ ਕੀ ਨਗਰੀ ਵਜੋਂ ਹੋਈ, ਜੋ ਕਿ ਸੈਂਟਰਲ ਜੇਲ੍ਹ ਵਿਖੇ ਡਿਊਟੀ ਕਰਦਾ ਸੀ। ਦੂਜੀ ਘਟਨਾ ਬੀਬੀ ਵਾਲਾ ਰੋਡ ਵਿਖੇ ਵਾਪਰੀ, ਜਿੱਥੇ ਦੋ ਮੋਟਰਸਾਈਕਲ ਸਵਾਰ ਆਟੋ ਨਾਲ ਟਕਰਾ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਸੰਸਥਾ ਵਰਕਰਾਂ ਨੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੀ ਪਛਾਣ ਜੋਗਿੰਦਰ ਕੁਮਾਰ (20) ਪੁੱਤਰ ਓਮ ਪ੍ਰਕਾਸ਼ ਤੇ ਰਵੀ ਕੁਮਾਰ (22) ਵਾਸੀ ਪੁਰਾਣਾ ਥਾਣਾ ਵਜੋਂ ਹੋਈ।