ਗੁਰਤੇਜ ਸਿੰਘ ਸਿੱਧੂ, ਬਿਠੰਡਾ : ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋ ਡੇਰਾ ਪ੫ੇਮੀਆਂ ਦੀ ਜ਼ਿਲ੍ਹਾ ਅਦਾਲਤ ਨੇ ਸ਼ੁਕਰਵਾਰ ਨੂੰ ਜ਼ਮਾਨਤ ਮਨਜ਼ੂਰ ਕਰ ਲਈ। ਡੇਰਾ ਪ੫ੇਮੀ ਅਮਰਜੀਤ ਸਿੰਘ ਬੇਲਦਾਰ ਤੇ ਸਾਧੂ ਸਿੰਘ ਵਾਸੀ ਭਗਤਾ ਭਾਈਕਾ ਨੇ ਜੂਨ 2016 ਵਿਚ ਭਗਤਾ ਭਾਈਕਾ ਵਿਖੇ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰ ਕੇ ਸੁੱਟੇ ਸਨ। ਉਕਤ ਦੋਵਾਂ ਡੇਰਾ ਪ੫ੇਮੀਆਂ ਨੇ ਜ਼ਮਾਨਤ ਲਈ ਆਪਣੀ ਅਰਜ਼ੀ ਦਿੱਤੀ ਸੀ, ਜਿਸ 'ਤੇ ਸੁਣਵਾਈ ਕਰਦਿਆਂ ਐਡੀਸ਼ਨਲ ਸੈਸ਼ਨ ਜੱਜ ਲਲਿਤ ਕੁਮਾਰ ਨੇ ਦੋਵਾਂ ਨੂੰੂ ਜ਼ਮਾਨਤ 'ਤੇ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਅਦਾਲਤ ਵਿਚ ਮੌਜੂਦ ਸਨ। ਸਿੱਖ ਜਥੇਬੰਦੀਆਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਅਦਾਲਤ ਸਾਹਮਣੇ ਕਈ ਦਲੀਲਾਂ ਰੱਖਦਿਆਂ ਮੁਲਜ਼ਮਾਂ ਨੂੰ ਜ਼ਮਾਨਤ ਨਾ ਦੇਣ ਦੀ ਗੁਹਾਰ ਲਗਾਈ, ਜਦੋਂ ਕਿ ਡੇਰਾ ਪ੫ੇਮੀਆਂ ਦੇ ਵਕੀਲ ਨੇ ਕਈ ਕੇਸਾਂ ਦੀ ਦਲੀਲ ਦਿੰਦਿਆਂ ਜ਼ਮਾਨਤ ਦੇਣ ਦੀ ਵਕਾਲਤ ਕੀਤੀ। ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਐਡੀਸ਼ਨਲ ਸੈਸ਼ਨ ਜੱਜ ਲਲਿਤ ਕੁਮਾਰ ਦੀ ਅਦਾਲਤ ਨੇ ਆਖਰ ਦੋਵਾਂ ਡੇਰਾ ਪ੫ੇਮੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ। ਬੇਅਦਬੀ ਦੇ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਰੋਸ ਦੀ ਲਹਿਰ ਦੌੜ ਗਈ। ਦਲ ਖਾਲਸਾ ਦੇ ਆਗੂ ਗੁਰਵਿੰਦਰ ਸਿੰਘ ਤੇ ਜ਼ਿਲ੍ਹਾ ਪ੫ਧਾਨ ਸੁਰਿੰਦਰ ਸਿੰਘ ਨਥਾਣਾ ਨੇ ਦੋਸ਼ ਲਾਇਆ ਕਿ ਪੁਲਿਸ ਦੀ ਨਾਕਾਮੀ ਕਾਰਨ ਦੋਵਾਂ ਡੇਰਾ ਪ੫ੇਮੀਆਂ ਨੂੰ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਵੀ ਅਕਾਲੀ ਦਲ ਦੀ ਸਰਕਾਰ ਦੀ ਰਾਹ 'ਤੇ ਪੈ ਕੇ ਡੇਰਾ ਪ੫ੇਮੀਆਂ ਨੂੰ ਬਚਾ ਰਹੀ ਹੈ।