ਦੀਪਕ ਸ਼ਰਮਾ, ਬਿਠੰਡਾ : ਥਾਣਾ ਨੰਦਗੜ੍ਹ ਦੀ ਪੁਲਿਸ ਨੇ ਬੈਂਕ ਲੁੱਟਣ ਦੀ ਕੋਸ਼ਿਸ ਨੂੰ ਅਸਫ਼ਲ ਬਣਾਉਂਦੇ ਹੋਏ ਦੋ ਨੌਜਵਾਨਾਂ ਨੂੰ ਮੌਕੇ 'ਤੇ ਹੀ ਹਿਰਾਸਤ ਵਿਚ ਲੈ ਲਿਆ ਜਦਕਿ ਇਸ ਗਿਰੋਹ ਦੇ ਦੋ ਮੈਂਬਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਉਸ ਸਮੇਂ ਪੁਲਿਸ ਦੇ ਅੜਿੱਕੇ ਚੜ੍ਹ ਗਏ ਜਦ ਉਹ ਬੈਂਕ ਦੀ ਤਿਜੋਰੀ ਤੋੜਨ ਲੱਗੇ ਸਨ ਤਾਂ ਬੈਂਕ ਵਿਚ ਲੱਗੇ ਚਿਤਾਵਨੀ ਯੰਤਰ ਰਾਹੀਂ ਇਸ ਦੀ ਸੂਚਨਾ ਬੈਂਕ ਅਧਿਕਾਰੀਆਂ ਨੂੰ ਮਿਲ ਗਈ। ਉਪਰੰਤ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੈਂਕ ਵਿਚੋਂ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨਜ਼ਦੀਕੀ ਪਿੰਡ ਘੁੱਦਾ ਵਿਚ ਸਥਿਤ ਕੋਆਪ੍ਰੇਟਿਵ ਬੈਂਕ ਦੀ ਇਮਾਰਤ ਵਿਚ ਚਾਰ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਸੰਨ੍ਹ ਲਗਾ ਦਿੱਤੀ। ਇਸ ਦੌਰਾਨ ਦੋ ਨੌਜਵਾਨ ਬੈਂਕ ਦੇ ਬਾਹਰ ਨਿਗਰਾਨੀ ਲਈ ਖੜ੍ਹ ਗਏ ਅਤੇ ਦੋ ਨੌਜਵਾਨ ਬੈਂਕ ਵਿਚ ਦਾਖਲ ਹੋ ਕੇ ਤਿਜੋਰੀ ਤੋੜਨ ਲੱਗ ਪਏ। ਇਸ ਦੌਰਾਨ ਪੁਲਿਸ ਨੂੰ ਬੈਂਕ ਵਿਚ ਲੱਗੇ ਚਿਤਾਵਨੀ ਯੰਤਰ ਰਾਹੀਂ ਬੈਂਕ ਅਧਿਕਾਰੀਆਂ ਨੂੰ ਸੂਚਨਾ ਮਿਲ ਗਈ। ਇਸੇ ਦੌਰਾਨ ਬੈਂਕ ਅਧਿਕਾਰੀ ਤੁਰੰਤ ਬੈਂਕ ਪਹੁੰਚੇ ਤੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਬਾਹਰ ਖੜ੍ਹੇ ਦੋ ਨੌਜਵਾਨ ਹਨੇਰੇ ਦਾ ਲਾਭ ਲੈਂਦੇ ਹੋਏ ਫ਼ਰਾਰ ਹੋਣ ਵਿਚ ਸਫਲ ਹੋ ਗਏ।

ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਉਕਤ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਨੰਦਗੜ੍ਹ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਨੇ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਸ਼ਨਾਖਤ ਮੁਕੇਸ਼ ਕੁਮਾਰ ਅਤੇ ਪ੫ੇਮ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਤੋਂ ਡੰੂਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।