ਪੱਤਰ ਪੇ੍ਰਰਕ, ਰਾਮਾਂ ਮੰਡੀ :

ਟਰੱਕ ਅਪਰੇਟਰਾਂ ਵੱਲੋਂ ਸਰਕਾਰੀ ਕਣਕ ਦੀ ਢੋਆ ਢੁਆਈ ਦਾ ਠੇਕੇਦਾਰ ਵੱਲ ਲੱਖਾਂ ਰੁਪਏ ਬਕਾਇਆ ਹੋਣ ਕਾਰਨ ਟਰੱਕ ਅਪਰੇਟਰਾਂ ਨੇ ਠੇਕੇਦਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਟਰੱਕ ਅਪਰੇਟਰਾਂ ਬਲਜਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਲਾਲੂ ਸਿੰਘ, ਪ੍ਰਭ ਦਿਆਲ, ਕੁਲਵੰਤ ਸਿੰਘ, ਬੰਤ ਸਿੰਘ, ਅਜੈਬ ਸਿੰਘ ਅਤੇ ਕਾਕਾ ਸਿੰਘ ਨੇ ਕਿਹਾ ਕਿ ਉਨਾਂ੍ਹ ਆਪਣੇ ਪੱਲਿਓਂ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਕਣਕ ਦੀ ਢੋਆ ਢੁਆਈ ਕੀਤੀ ਹੈ, ਜਿਸਦਾ ਸਾਲ 2017-18-19 ਦਾ ਲੱਖਾਂ ਰੁਪਏ ਦਾ ਕਿਰਾਇਆ ਠੇਕੇਦਾਰ ਵੱਲ ਬਕਾਇਆ ਹੈ। ਉਨਾਂ੍ਹ ਕਿਹਾ ਕਿ ਉਹ ਵਾਰ ਵਾਰ ਠੇਕੇਦਾਰ ਤੋਂ ਕਿਰਾਏ ਦੀ ਮੰਗ ਕਰਦੇ ਆ ਰਹੇ ਹਨ ਪਰ ਠੇਕੇਦਾਰ ਟਾਲ ਮਟੋਲ ਕਰਦਾ ਆ ਰਿਹਾ ਹੈ। ਉਨਾਂ੍ਹ ਕਿਹਾ ਕਿ ਕਿਰਾਇਆ ਨਾ ਮਿਲਣ ਕਾਰਨ ਉਨਾਂ੍ਹ ਨੂੰ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਕਿਰਾਏ ਸਬੰਧੀ ਠੇਕੇਦਾਰ ਦਾ ਕਹਿਣਾ ਹੈ ਕਿ ਟਰੱਕ ਅਪਰੇਟਰਾਂ ਦਾ ਬਕਾਇਆ ਉਨਾਂ੍ਹ ਵੱਲ ਖੜਾ ਹੈ ਪਰ ਘਰੇਲੂ ਵਿਅਸਤ ਹੋਣ ਕਾਰਨ ਉਹ ਟਰੱਕ ਅਪਰੇਟਰਾਂ ਦਾ ਹਿਸਾਬ ਨਹੀਂ ਕਰ ਸਕੇ। ਜਲਦੀ ਹੀ ਉਨਾਂ੍ਹ ਦਾ ਹਿਸਾਬ ਕਰਕੇ ਬਣਦਾ ਕਿਰਾਇਆ ਦੇ ਦਿੱਤਾ ਜਾਵੇਗਾ। ਟਰੱਕ ਅਪਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ੍ਹ ਦਾ ਬਣਦਾ ਬਕਾਇਆ ਕਿਰਾਇਆ ਦਿਵਾਇਆ ਜਾਵੇ। ਇਸ ਸਬੰਧ ਵਿਚ ਸਾਬਕਾ ਵਿਧਾਇਕ ਨੇ ਕਿਹਾ ਕਿ ਜੇ ਠੇਕੇਦਾਰ ਵੱਲੋਂ ਤੁਰੰਤ ਟਰੱਕ ਅਪਰੇਟਰਾਂ ਦਾ ਕਿਰਾਇਆ ਨਾ ਦਿੱਤਾ ਗਿਆ ਤਾਂ ਪੰਜਾਬ ਵਿਚ ਅਕਾਲੀ ਬਸਪਾ ਦੀ ਸਰਕਾਰ ਬਣਨ 'ਤੇ ਟਰੱਕ ਅਪਰੇਟਰਾਂ ਦੀ ਪਾਈ ਪਾਈ ਦਿਵਾਈ ਜਾਵੇਗੀ।