ਪ੍ਰਰੀਤਪਾਲ ਸਿੰਘ ਰੋਮਾਣਾ, ਬਠਿੰਡਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਬੂਟੇ ਲਾਉਣ ਦੀ ਸੇਵਾ ਦੇ ਚੱਲਦਿਆਂ ਟਰੱਸਟ ਦੇ ਸੇਵਾਦਾਰ ਬਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਹਾਜੀ ਰਤਨ ਵਿਖੇ 550 ਬੂਟੇ ਲਾਏ ਗਏ। ਇਹ ਸਾਰੇ ਬੂਟੇ ਜਪਾਨੀ ਟੈਕਨਾਲੋਜੀ ਨਾਲ ਲਾਏ ਜਾ ਰਹੇ ਹਨ। ਇਹ ਬੂਟੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ ਪੂਰਬ ਨੂੰ ਸਮਰਪਿਤ ਦਾਤਾਰ ਐਜੂਕੇਸ਼ਨ ਇਨਵਾਇਰਨਮੈਂਟ ਟਰੱਸਟ ਵੱਲੋਂ ਮੁਖੀ ਬਾਬਾ ਬਲਜੀਤ ਸਿੰਘ ਦੀ ਅਗਵਾਈ 'ਚ ਪੂਰੇ ਪੰਜਾਬ ਦੇ ਨਾਲ-ਨਾਲ ਬਠਿੰਡਾ ਸ਼ਹਿਰ 'ਚ ਲਾਏ ਜਾ ਰਹੇ ਹਨ। ਇਸ ਸੇਵਾ ਦੇ ਚੱਲਦਿਆਂ ਉਨ੍ਹਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਚ ਲਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਬੂਟੇ ਪੰਜਾਬ 'ਚ ਪਹਿਲੀ ਵਾਰ ਜਪਾਨੀ ਟੈਕਨਾਲੋਜੀ ਨਾਲ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਠੰਢ ਤੇ ਪਤਝੜ ਦਾ ਮੌਸਮ ਹੋਣ ਕਾਰਨ ਬੂਟੇ ਬਹੁਤ ਮੁਸ਼ਕਲ ਨਾਲ ਹਰੇ ਭਰੇ ਹੁੰਦੇ ਹਨ ਅਤੇ ਸਰਦੀਆਂ ਵਿਚ ਇਹ ਵੱਧਦੇ ਘੱਟ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਲਾਉਣ ਤੋਂ ਬਾਅਦ ਖਾਸ ਧਿਆਨ ਰੱਖਿਆ ਜਾਵੇਗਾ ਤੇ ਬੂਟਿਆਂ ਨੂੰ ਪਰਾਲੀ ਨਾਲ ਕਵਰ ਕੀਤਾ ਜਾਵੇਗਾ ਤਾਂ ਜੋ ਗਰਮਾਇਸ਼ ਬਣੀ ਰਹੇ ਅਤੇ ਬੂਟੇ ਵਧ ਸਕਣ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਤੇਜ ਸਿੰਘ ਨੇ ਕਿਹਾ ਕਿ ਬੂਟਿਆਂ ਦੀ ਪੂਰਨ ਤੌਰ 'ਤੇ ਰਾਖੀ ਕੀਤੀ ਜਾਵੇਗੀ। ਉਨ੍ਹਾਂ ਨਾਲ ਹਰਪਾਲ ਸਿੰਘ, ਤੇਜਿੰਦਰ ਸਿੰਘ ਤੋਂ ਇਲਾਵਾ ਟਰੱਸਟ ਦੇ ਵਿਚ ਪੜ੍ਹਨ ਵਾਲੇ ਵਿਦਿਆਰਥੀ ਹਾਜ਼ਰ ਸਨ।