ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਪਹਿਚਾਣਨ ਲਈ ਵਿਸ਼ੇਸ਼ ਉਪਰਾਲੇ ਅਰੰਭੇ ਜਾ ਰਹੇ ਹਨ। ਇਨਾਂ੍ਹ ਉਪਰਾਲਿਆਂ ਤਹਿਤ 66ਵੀਂ ਪੰਜਾਬ ਰਾਜ ਸਟੇਟ ਸਕੂਲ ਖੇਡਾਂ ਅੰਮਿ੍ਤਸਰ ਵਿਖੇ ਵਿਚ ਸਪੋਰਟਸ ਸਕੂਲ ਘੁੱਦਾ ਦੇ ਤਿੰਨ ਖਿਡਾਰੀਆਂ ਨੇ ਕੁਸ਼ਤੀ ਦੀ ਖੇਡ ਅੰਡਰ-19 ਸਾਲ ਵਰਗ ਵਿਚ ਗੋਲਡ ਮੈਡਲ ਆਪਣੇ ਨਾਮ ਕੀਤੇ। ਇਹ ਜਾਣਕਾਰੀ ਪਿੰ੍ਸੀਪਲ ਪੇ੍ਮ ਕੁਮਾਰ ਮਿੱਤਲ ਨੇ ਸਾਂਝੀ ਕੀਤੀ। ਪਿੰ੍ਸੀਪਲ ਪੇ੍ਮ ਕੁਮਾਰ ਮਿੱਤਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਡਾਰੀ ਮਨਜਿੰਦਰ ਸਿੰਘ ਨੇ 72 ਕਿਲੋ ਗਰੀਕੋ ਰੋਮਨ, ਕਰਨਦੀਪ ਕੌਰ ਨੇ 55 ਕਿਲੋ ਫਰੀ ਸਟਾਈਲ ਅਤੇ ਨਵਦੀਪ ਕੌਰ ਨੇ 59 ਕਿਲੋ ਫਰੀ ਸਟਾਈਲ ਵਿਚ ਗੋਲਡ ਮੈਡਲ ਜਿੱਤੇ। ਇਸ ਦੇ ਨਾਲ ਹੀ ਕੇਵਲ ਤਿੰਨ ਵਿਦਿਆਰਥੀਆਂ ਦੀ ਟੀਮ ਨੇ ਹੀ ਸਟੇਟ ਪੱਧਰੀ ਦੂਜੀ ਟੀਮ ਪੁਜੀਸ਼ਨ ਆਪਣੇ ਸਕੂਲ ਦੇ ਨਾਮ ਕੀਤੀ। ਉਨਾਂ੍ਹ ਦੱਸਿਆ ਕਿ ਇਹ ਤਿੰਨੋ ਹੀ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਲਈ ਚੋਣ ਹੋ ਗਈ ਹੈ। ਇਸ ਮੌਕੇ ਸਕੂਲ ਖੇਡ ਕੁਆਡੀਨੇਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰ੍ਸੀਪਲ ਦੇ ਸਹਿਯੋਗ ਤੇ ਸਮੂਹ ਸਟਾਫ਼ ਦੇ ਯਤਨਾਂ ਕਰਕੇ ਸਕੂਲ ਹੁਣ ਪੂਰਨ ਰੂਪ ਵਿਚ ਜੇਤੂ ਲੈਅ ਫੜ੍ਹ ਚੁੱਕਾ ਹੈ ਅਤੇ ਭਵਿੱਖ ਵਿਚ ਉੱਚ ਪੱਧਰੀ ਨਤੀਜੇ ਆਉਣ ਦੀ ਆਸ ਹੈ। ਇਸ ਦੌਰਾਨ ਇੰਚਾਰਜ ਸੁਖਦੀਪ ਸਿੰਘ, ਕੁਸਤੀ ਕੋਚ ਅਬਦੁੱਲ ਸਤਾਰ, ਅਧਿਆਪਕਾਂ ਤੇ ਸਮੂਹ ਸਟਾਫ ਨੇ ਖਿਡਾਰੀ, ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਿਤ ਵੀ ਕੀਤਾ।