ਹਰਪ੍ਰਰੀਤ ਹੈਪੀ, ਰਾਮਪੁਰਾ ਫੂਲ : ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਫੈਂਸਿੰਗ (ਤਲਵਾਰਬਾਜੀ) ਜੋ ਕਿ ਦਿੱਲੀ ਵਿਖੇ ਸੰਪੰਨ ਹੋਏ, ਜਿਸ ਵਿਚੋਂ ਫਤਹਿ ਕਾਲਜ ਰਾਮਪੁਰਾ ਫੂਲ (ਬਠਿੰਡਾ) ਦੀਆਂ ਖਿਡਾਰਨਾਂ ਨੇ ਇਕ ਗੋਲਡ ਤੇ ਦੋ ਸਿਲਵਰ ਮੈਡਲ ਜਿੱਤੇ। ਜਾਣਕਾਰੀ ਦਿੰਦੇ ਹੋਏ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਗਰੇਸ਼ਮਾ, ਅਨੀਥਾ ਤੇ ਅਰਛਾ ਨੇ ਤਲਵਾਰਬਾਜ਼ੀ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਇਕ ਗੋਲਡ ਤੇ ਦੋ ਸਿਲਵਰ ਮੈਡਲ ਜਿੱਤੇ। ਅਨੀਥਾ ਨੇ ਸੈਂਬਰ ਟੀਮ 'ਚੋਂ ਗੋਲਡ , ਗਰਿਸ਼ਮਾ ਨੇ ਐਪੇ ਟੀਮ 'ਚੋਂ ਸਿਲਵਰ, ਅਰਛਾ ਨੇ ਫੋਇਲ ਟੀਮ ਵਿਚੋ ਸਿਲਵਰ ਮੈਡਲ ਜਿੱਤਿਆ।

ਇਸ ਮੌਕੇ ਕਾਲਜ ਚੇਅਰਮੈਨ ਐੱਸਐੱਸ ਚੱਠਾ ਨੇ ਖੁਸ਼ੀ ਪ੍ਰਗਟ ਕਰਦਿਆਂ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਮਾਲਵੇ ਇਲਾਕੇ ਦੀਆਂ ਲੜਕੀਆਂ ਦਾ ਜਿੱਤ ਦੇ ਝੰਡੇ ਗੱਡਣਾ ਦਰਸਾਉਂਦਾ ਹੈ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ। ਐਮਡੀ ਮਨਜੀਤ ਕੌਰ ਚੱਠਾ ਪਿੰ੍ਸੀਪਲ ਡਾ. ਅਰੁਣ ਕਾਂਸਲ, ,ਵਾਈਸ ਪਿ੍ਰੰਸੀਪਲ ਹਰਿੰਦਰ ਕੌਰ ਤਾਂਘੀ,, ਡੀਨ ਅਕਾਦਮਿਕ ਜਗਰਾਜ ਸਿੰਘ ਮਾਨ, ਅਸਿਸਟੈਂਟ ਡਾਇਰੈਕਟਰ ਨਰਿੰਦਰ ਕੌਰ ਸਮੇਤ ਸਮੂਹ ਸਟਾਫ ਨੇ ਖਿਡਾਰਨਾਂ ਦੀ ਪ੍ਰਰਾਪਤੀ 'ਤੇ ਤਸੱਲੀ ਜਾਹਰ ਕਰਦਿਆਂ ਮੁਬਾਰਕਬਾਦ ਦਿੱਤੀ। ਪ੍ਰਰੋ. ਕੁਮਾਰੀ ਸ਼ੈਲਜਾ,, ਪ੍ਰਰੋ. ਪਰਵਿੰਦਰਜੀਤ ਕੌਰ,, ਪ੍ਰਰੋ. ਮਨਪ੍ਰਰੀਤ ਕੌਰ,, ਪ੍ਰਰੋ. ਸੋਨਵਿੰਦਰ ਸਿੰਘ ਨੇ ਖਿਡਾਰਣਾਂ ਦੀ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਮੁਬਾਰਕਬਾਦ ਦਿੱਤੀ।