v> ਵੀਰਪਾਲ ਭਗਤਾ, ਭਗਤਾ ਭਾਈਕਾ : ਬੀਤੀ ਰਾਤ ਇਕ ਟਰੈਕਟਰ ਤੇ ਕਾਰ ਵਿਚਕਾਰ ਵਿਚ ਆਹਮੋ ਸਾਹਮਣੀ ਟੱਕਰ ਹੋ ਜਾਣ ਕਾਰਨ ਪਿਓ-ਪੁੱਤ ਸਮੇਤ ਤਿੰਨ ਜਣਿਆ ਦੀ ਮੌਤ ਹੋ ਗਈ ਹੈ ਜਦਕਿ ਇਕ ਔਰਤ ਸਮੇਤ ਦੋ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਕਾਰ ਸਵਾਰ ਆਪਣੀ ਨਜ਼ਦੀਕੀ ਰਿਸ਼ਤੇਦਾਰੀ 'ਚ ਇਕ ਵਿਆਹ ਸਮਾਗਮ 'ਚੋਂ ਵਾਪਸ ਆ ਰਹੇ ਸਨ। ਵਿਆਹ ਸਬੰਧੀ ਬੀਤੀ ਰਾਤ ਜਾਗੋ ਸਮਾਗਮ ਸੀ ਤੇ ਅੱਜ ਵਿਆਹ ਲਈ ਬਰਾਤ ਜਾਣੀ ਸੀ। ਇਸ ਮੰਦਭਾਗੀ ਘਟਨਾ ਕਾਰਨ ਘਰ ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾ 'ਚ ਵਿਆਹ ਵਾਲੇ ਲੜਕੇ ਦਾ ਮਾਸੜ ਤੇ ਮਾਸੜ ਦਾ ਬੇਟਾ ਵੀ ਸ਼ਾਮਲ ਹੈ।

Posted By: Seema Anand