ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਬਠਿੰਡਾ ਵਿਚ ਤਿੰਨ ਮਰੀਜਾਂ ਦੀ ਮੌਤ ਹੋਣ ਤੋਂ ਬਾਅਦ ਲਾਸ਼ਾਂ ਦਾ ਸਮਾਜ ਸੇਵੀ ਸੰਸਥਾਵਾਂ ਵਲੋਂ ਅੰਤਿਮ ਸਸਕਾਰ ਕਰਵਾਇਆ। ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿਚ ਦਾਖਲ ਹੋਏ ਪਿੰਡ ਗੁਰੂ ਹਰਸਹਾਏ ਦੇ ਕੋਰੋਨਾ ਮਰੀਜ ਦੀ ਮੌਤ ਹੋ ਗਈ। ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਵਿਸ਼ਾਲ ਕੁਮਾਰ, ਜਸਕਰਨ ਰਾਇਲ, ਨਿਰਭੈ ਸਿੰਘ, ਰਾਕੇਸ਼ ਜਿੰਦਲ ਨੇ ਪੀਪੀਈ ਕਿੱਟਾਂ ਪਾ ਕੇ ਮਿ੍ਤਕ ਦਾ ਅੰਤਿਮ ਸਰਕਾਰ ਕਰਵਾਇਆ। ਇਸ ਮੌਕੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਕੋਰੋਨਾ ਕਾਰਨ ਰਾਮਪੁਰਾ ਫੂਲ ਦੀ 73 ਸਾਲਾ ਬਜ਼ੁਰਗ ਅੌਰਤ ਦੀ ਮੌਤ ਹੋ ਗਈ। ਉਸ ਨੂੰ 16 ਨਵੰਬਰ ਨੁੰ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਸੀ। ਬਜ਼ੁਰਗ ਦੀ ਮੌਤ ਹੋਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਾਰਾ ਟੀਮ ਨੂੰ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਦੇ ਜੱਗਾ ਸਹਾਰਾ, ਮਨੀਕਰਨ ਸ਼ਰਮਾ, ਹਰਬੰਸ ਸਿੰਘ ਅਤੇ ਗੌਤਮ ਗੋਇਲ ਮੈਡੀਕਲ ਕਾਲਜ ਫਰੀਦਕੋਟ ਪਹੁੰਚੇ, ਜਿੱਥੋਂ ਲਾਸ਼ ਨੂੰ ਰਾਮਪੁਰਾ ਸਮਸ਼ਾਨ ਭੂਮੀ ਵਿਚ ਲਿਆਂਦਾ ਗਿਆ, ਜਿੱਥੇ ਸਹਾਰਾ ਟੀਮ ਨੇ ਪੂਰੇ ਸਨਮਾਨ ਨਾਲ ਪੀਪੀਟੀ ਕਿੱਟਾਂ ਪਾ ਕੇ ਪਰਿਵਾਰ ਦੀ ਹਾਜ਼ਰੀ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਸ਼ੱਕੀ ਕੋਰੋਨਾ ਅੌਰਤ ਦੀ ਮੌਤ ਹੋ ਗਈ। ਅੌਰਤ ਦੀ ਲਾਸ਼ ਦਾ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਪੂਰੇ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ।