ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਮੰਗਲਵਾਰ ਰਾਤ 8 ਵਜੇ ਦੇ ਕਰੀਬ ਇਕ ਨੌਜਵਾਨ ਵੱਲੋਂ ਜੋਗਰ ਪਾਰਕ ਦੀ ਝੀਲ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਝੀਲ 'ਚ ਛਾਲ ਮਾਰੇ ਜਾਣ ਦੀ ਰਾਤੀ ਸਹਾਰਾ ਜਨਸੇਵਾ ਵਰਕਰਾਂ ਨੂੰ ਸੂਚਨਾ ਮਿਲੀ ਤਾਂ ਸਹਾਰਾ ਜਨਸੇਵਾ ਦੀ ਲਾਈਫ਼ ਸੇਵਿੰਗ ਟੀਮ ਦੇ ਮੈਂਬਰ ਮਨੀ ਕਰਨ ਸ਼ਰਮਾ, ਸੰਦੀਪ ਗੋਇਲ ਤੇ ਰਾਜਿੰਦਰ ਕੁਮਾਰ, ਹਰਬੰਸ ਸਿੰਘ, ਗੁਰਬਿੰਦਰ ਬਿੰਦੀ ਤੇ ਸਰਵਜੀਤ ਸਿੰਘ ਮੌਕੇ 'ਤੇ ਪਹੁੰਚੇ। ਸਹਾਰਾ ਟੀਮ ਨੇ ਨੌਜਵਾਨ ਨੂੰ ਬਚਾਉਣ ਲਈ ਤੁਰੰਤ ਰੈਸਕਿਊ ਆਪ੍ਰਰੇਸ਼ਨ ਸ਼ੁਰੂ ਕੀਤਾ ਤੇ ਆਪ੍ਰਰੇਸ਼ਨ ਸਾਰੀ ਰਾਚ ਚਲਦਾ ਰਿਹਾ, ਪਰ ਕੋਈ ਸਫ਼ਲਤਾ ਪ੍ਰਰਾਪਤ ਨਹੀਂ ਮਿਲੀ। ਸਹਾਰਾ ਵਰਕਰ ਸਰਵਜੀਤ ਤੇ ਰਾਜਿੰਦਰ ਨੇ ਸਵੇਰੇ ਸਾਢੇ 8 ਵਜੇ ਨੌਜਵਾਨ ਦੀ ਲਾਸ਼ ਲੱਭ ਲਈ। ਥਾਣਾ ਥਰਮਲ ਦੀ ਪੁਲਿਸ ਘਟਨਾ ਸਥਾਨ 'ਤੇ ਮੌਜੂਦ ਸੀ। ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ ਗਈ। ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਸੋਨੂੰ (36) ਵਾਸੀ ਗਲੀ ਨੰਬਰ. 6, ਹਜ਼ੂਰਾ ਕਪੂਰਾ ਕਾਲੋਨੀ ਵਜੋਂ ਹੋਈ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮਿ੍ਤਕ ਨੌਜਵਾਨ ਟੇਲਰ ਮਾਸਟਰ ਦਾ ਕੰਮ ਕਰਦਾ ਸੀ। ਕੰਮ ਨਾ ਹੋਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਥਾਣਾ ਥਰਮਲ ਦੇ ਏਐੱਸਆਈ ਸੋਹਨ ਸਿੰਘ ਨੇ ਦੱਸਿਆ ਕਿ ਉਹ ਮਾਨਸਿਕ ਪਰੇਸ਼ਾਨ ਰਹਿੰਦਾ ਸੀ। ਸ਼ਾਇਦ ਇਸ ਲਈ ਹੀ ਇਹ ਕਦਮ ਉਠਾਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਮਿ੍ਤਕ ਦੀ ਮਾਤਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ।