ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਨਗਰ ਨਿਗਮ ਬਠਿੰਡਾ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਲਈ 2 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਸ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਕੰਮ ਸੋਮਵਾਰ 20 ਸਤੰਬਰ ਤੋਂ ਸ਼ੁਰੂ ਹੋ ਗਏ ਹਨ। ਇਨਾਂ੍ਹ ਚੋਣਾਂ 'ਚ ਪਹਿਲੀ ਵਾਰ 6 ਉਮੀਵਾਰ ਪ੍ਰਧਾਨਗੀ ਲਈ ਕਿਸਮਤ ਅਜਮਾ ਰਹੇ ਹਨ। ਿਫ਼ਲਹਾਲ ਚੋਣਾਂ 'ਚ 6 ਵਾਰ ਪ੍ਰਧਾਨ ਰਹੇ ਤੇ ਵਰਤਮਾਨ ਪ੍ਰਧਾਨ ਵੀਰਭਾਨ, ਇਕ ਵਾਰ ਚੋਣਾਂ 'ਚ ਜੇਤੂ ਰਹੇ ਵਿਨੋਦ ਕੁਮਾਰ ਮਾਲੀ ਦੇ ਇਲਾਵਾ ਪਹਿਲੀ ਵਾਰ ਪ੍ਰਧਾਨਗੀ ਲਈ ਚੋਣਾਂ ਲੜ ਰਹੇ ਅਸ਼ੋਕ ਕੁਮਾਰ ਬਿੱਟੂ, ਬਬਲੀ ਕੁਮਾਰ, ਵਿਕ੍ਰਮ ਕੁਮਾਰ ਵਿਕੀ ਅਤੇ ਸੋਨੂ ਕੁਮਾਰ ਕਾਗਜ਼ ਭਰਨ ਜਾ ਰਹੇ ਹਨ। ਹਰ ਦੋ ਸਾਲ ਬਾਅਦ ਹੋਣ ਵਾਲੇ ਇਨਾਂ੍ਹ ਚੋਣਾਂ 'ਚ 668 ਸਫ਼ਾਈ ਸੇਵਕਾਂ ਦੇ ਵੋਟ ਬਣੇ ਹੋਏ ਹਨ। ਇਸ ਵਿਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਅਤੇ ਖਾਲੀ ਪਏ ਅਹੁਦਿਆਂ 'ਤੇ ਨਵੀਂ ਭਰਤੀ ਕਰਵਾਉਣ ਦਾ ਚੋਣ ਏਜੰਡਾ ਹਰ ਉਮੀਦਵਾਰ ਦਾ ਹੈ। ਉਥੇ ਹੀ ਸਫ਼ਾਈ ਸੇਵਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ, ਉਨਾਂ੍ਹ ਨੂੰ ਵਰਦੀ, ਭੱਤੇ, ਆਧੁਨਿਕ ਉਪਕਰਨ ਨਾਲ ਲੈਸ ਕਰਨ ਦਾ ਵਾਅਦਾ ਵੀ ਕਰਮਚਾਰੀਆਂ ਨੂੰ ਲੁਭਾਉਣ ਲਈ ਕੀਤਾ ਜਾ ਰਿਹਾ ਹੈ। ਇਸ ਤਹਿਤ ਚੋਣ ਲੜਨ ਦੇ ਇਛੁੱਕ ਉਮੀਦਵਾਰ 3 ਹਜ਼ਾਰ ਰੁਪਏ ਸਕਿਊਰਟੀ ਫੀਸ ਜਮਾਂ੍ਹ ਕਰਵਾਉਣਗੇ ਜੋ ਕਿ ਮੌਜੂਦਾ ਚੇਅਰਮੈਨ ਅਤੇ ਜਨਰਲ ਸਕੱਤਰ ਦੇ ਕੋਲ ਜਮਾਂ੍ਹ ਹੋਵੇਗੀ। ਚੇਅਰਮੈਨ ਅਰਜੁਨ ਗੋਹਰ ਅਤੇ ਜਨਰਲ ਸਕੱਤਰ ਵਿਕ੍ਰਮ ਕੁਮਾਰ ਨੇ ਦੱਸਿਆ ਕਿ ਚੋਣ 'ਚ ਭਾਗ ਲੈਣ ਦੇ ਦਾਅਵੇਦਾਰ 20 ਤੋਂ 23 ਸਤੰਬਰ ਸਵੇਰੇ 9.30 ਤੋਂ ਸ਼ਾਮ 4.30 ਵਜੇ ਤਕ ਆਪਣੇ ਕਾਗਜ਼ ਅਤੇ ਸਕਿਊਰਟੀ ਜਮਾਂ੍ਹ ਕਰਵਾਏ ਜਾ ਸਕਣਗੇ ਜਦੋਂਕਿ 25 ਸਤੰਬਰ ਨੂੰ ਸਵੇਰੇ 9.30 ਤੋਂ 4.30 ਵਜੇ ਤਕ ਨਾਮ ਵਾਪਸ ਲਿਆ ਜਾ ਸਕੇਗਾ। ਉਥੇ ਹੀ 26 ਸਤੰਬਰ ਨੂੰ ਉਮੀਦਵਾਰਾਂ ਲੂੰ ਚੋਣ ਨਿਸ਼ਾਨ ਘੋਸ਼ਿਤ ਹੋਣਗੇ। ਵੋਟਾਂ 2 ਅਕਤੂਬਰ ਨੂੰ ਨਿਗਮ ਵਿਚ ਸਵੇਰੇ 8 ਵਜੇ ਸ਼ੁਰੂ ਹੋਣਗੇ। 4 ਵਜੇ ਦੇ ਕਰੀਬ ਵੋਟਿੰਗ ਖ਼ਤਮ ਹੋਣ ਦੇ ਬਾਅਦ ਇਕ ਘੰਟੇ ਦੇ ਅੰਦਰ ਨਤੀਜੇ ਘੋਸ਼ਿਤ ਕਰ ਦਿੱਤਾ ਜਾਵੇਗਾ। ਯੂਨੀਅਨ ਨਾਲ ਜੁੜੇ ਸਫ਼ਾਈ ਕਰਮਚਾਰੀਆਂ ਵਿਚ ਇਸ ਚੋਣ ਨੂੰ ਲੈ ਕੇ ਕਾਫ਼ੀ ਸਰਗਰਮੀ ਦੇਖਣ ਨੂੰ ਮਿਲੀ ਹੈ। ਉਥੇ ਹੀ ਚੋਣ ਵਿਗਲ ਵਜਦੇ ਹੀ ਉਮੀਦਵਾਰਾਂ ਨੇ ਘਰ-ਘਰ ਜਾ ਕੇ ਆਪਣੇ ਪੱਖ 'ਚ ਵੋਟਾਂ ਪਾਉਣ ਦੀ ਅਪੀਲ ਕਰਨੀ ਸ਼ੁਰੂ ਕਰ ਦਿਤੀ ਹੈ।