ਗੁਰਤੇਜ ਸਿੰਘ ਸਿੱਧੂੂ, ਬਠਿੰਡਾ : ਲੋਕ ਜਨ ਸ਼ਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਕਮੇਟੀ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਬਠਿੰਡਾ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ। ਗਹਿਰੀ ਨੇ 5 ਸਤੰਬਰ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਸਮਾਗਮ 'ਚ ਪਹੁੰਚਣ ਵਾਲੇ ਸਾਰੇ ਵਰਕਰਾਂ ਤੇ ਨੇਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਭਗਵਾਨ ਵਾਲਮੀਕ ਜੈਅੰਤੀ ਮੌਕੇ ਬਠਿੰਡਾ ਵਿਖੇ ਕਾਨਫਰੰਸ ਕੀਤੀ ਜਾਵੇਗੀ ਤੇ ਲਾਲ ਲਕੀਰ ਨੂੰ ਖਤਮ ਕਰਵਾਉਣ ਲਈ 14 ਸਾਲ ਦੀ ਲੜਾਈ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਏ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਸੰਘਰਸ਼ ਦਾ ਐਲਾਨ ਵੀ ਕਰਾਂਗੇ। ਉਨਾਂ੍ਹ ਕਿਹਾ ਕਿ ਪੰਜਾਬ ਵਿਚ ਸਰਕਾਰਾਂ ਨੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ ਸਗੋਂ ਉਨਾਂ੍ਹ ਨੂੰ ਵਿਕਾਊ ਵੋਟ ਬੈਂਕ ਹੀ ਸਮਿਝਆ ਹੈ। ਲੋਜਪਾ ਨੇਤਾਵਾਂ ਨੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਗਠਜੋੜ ਸਿਧਾਂਤਹੀਣ ਗਠਜੋੜ ਕਰਾਰ ਦਿੰਦਿਆਂ ਬਹੁਜਨ ਸਮਾਜ ਪਾਰਟੀ ਵੱਲੋਂ ਸਮਾਜ ਦੀ ਪਿੱਠ 'ਚ ਛੁਰਾ ਮਾਰਨ ਵਰਗਾ ਫ਼ੈਸਲਾ ਦੱਸਿਆ। ਉਨਾਂ੍ਹ ਸਮੁੱਚੇ ਦਲਿਤ ਸਮਾਜ ਨੂੰ ਬਹੁਜਨ ਸਮਾਜ ਪਾਰਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਨ ਦੀ ਗੱਲ ਕਹੀ, ਕਿਉਂਕਿ ਦਸ ਸਾਲ ਦੀ ਸਰਕਾਰ ਸਮੇਂ ਅਕਾਲੀ ਦਲ ਵੱਲੋਂ ਦਲਿਤ ਸਮਾਜ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼ ਵੀ ਲਾਇਆ। ਗਹਿਰੀ ਨੇ ਕਿਹਾ ਕਿ ਸੰਯੁਕਤ ਦਲਿਤ ਮੋਰਚਾ ਬਣਾ ਕੇ ਪੰਜਾਬ 'ਚ ਸਰਕਾਰ ਦਲਿਤਾਂ ਦੀ ਸਰਕਾਰ ਬਨਾਉਣ ਲਈ ਪਹਿਲ ਕਦਮੀ ਕਰਨ ਲਈ ਲੋਜਪਾ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਵਿਚ ਦੁਲਾ ਸਿੰਘ ਸਿੱਧ ਲਾਲ ਚੰਦ ਸ਼ਰਮ ਮਿੱਠੂ ਸਿੰਘ ਸਰਪੰ ਗੁਰਦੀਪ ਸਿੰਘ ਰੁਮਾਣਾ, ਜਗਦੇਵ ਸਿੰਘ ਬਰਾੜ, ਲਵਪ੍ਰਰੀਤ ਸਿੰਘ ਹੁਸਨਰ, ਗੁਰਤੇਜ ਬਲੂਆਣਾ, ਕੁਲਵਿੰਦਰ ਕਿਲੀ, ਹਰਪਾਲ ਸਿੰਘ ਕੋਟਗੁਰੂ, ਅਵਤਾਰ ਸਿੰਘ, ਗੁਰਜੰਟ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ, ਰਾਧੇ ਸ਼ਾਮ ਸ਼ਹਿਰੀ ਪ੍ਰਧਾਨ ਲੋਜਪਾ, ਸ਼ੰਕਰ ਟਾਕ, ਫੂਲਚੰਦ ਵਾਲਮੀਕੀ, ਸਵਰਨ ਭਿਸੀਆਣਾ, ਜਰਮਨ ਗਹਿਰੀ, ਚੰਦ ਸਿੰਘ ਕੋਟਸ਼ਮੀਰ, ਦਰਬਾਰਾ ਸਿੰਘ ਕੋਟਸ਼ਮੀਰ, ਬਲਦੇਵ ਸਿੰਘ ਮੌਜੀ, ਮੋਦਨ ਸਿੰਘ ਪੰਚ ਹੋਰ ਲੋਜਪਾ ਨੇਤਾ ਹਾਜ਼ਰ ਸਨ।