ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕੈਨੇਡਾ ਭੇਜਣ ਦੇ ਨਾਂਅ ਲੱਖ 58 ਹਜ਼ਾਰ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਫ਼ਤਰ ਦਾ ਿਘਰਾਓ ਕੀਤਾ। ਕਿਸਾਨਾਂ ਨੇ ਉਕਤ ਏਜੰਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜਰਨੈਲ ਸਿੰਘ ਜਵੰਧਾ ਨੇ ਦੱਸਿਆ ਕਿ ਬਠਿੰਡਾ ਦੇ ਮਹੇਸ਼ਵਰੀ ਚੌਂਕ ਵਿਚ ਸਥਿਤ ਇਮੀਗੇ੍ਸ਼ਨ ਦੇ ਮਾਲਕ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਜਵੰਧਾ ਦੀ ਕੁੜੀ ਨੂੰ ਆਈਲੈਟਸ ਤੋਂ ਬਾਅਦ ਕੈਨੇਡਾ ਭੇਜਣ ਲਈ 20 ਲੱਖ 58 ਹਜ਼ਾਰ ਰੁਪਏ ਲਏ ਸਨ। ਉਨਾਂ੍ਹ ਦੱਸਿਆ ਕਿ ਇਮੀਗੇ੍ਸ਼ਨ ਸੰਚਾਲਕ ਨੇ ਕੁੜੀ ਦੇ ਪਰਿਵਾਰ ਤੋਂ ਸਾਰੇ ਦਸਤਾਵੇਜਾਂ ਸਮੇਤ ਉਸਦਾ ਪਾਸਪੋਰਟ ਵੀ ਲੈ ਲਿਆ। ਉਨਾਂ੍ਹ ਦੱਸਿਆ ਕਿ ਕਰੀਬ ਦੋ ਸਾਲ ਤਕ ਉਕਤ ਏਜੰਟ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਲਾਰੇ ਲਾਉਂਦਾ ਰਿਹਾ। ਇਸ ਤੋਂ ਬਾਅਦ ਕੁੜੀ ਦੇ ਆਈਲੈਟਸ ਦੀ ਮਿਆਦ ਖਤਮ ਹੋ ਗਈ ਤਾਂ ਉਕਤ ਏਜੰਟ ਨੇ ਉਸਨੂੰ ਦੁਬਾਰਾ ਆਈਲੈਟਸ ਦਾ ਪੇਪਰ ਕਲੀਅਰ ਕਰਨ ਲਈ ਕਿਹਾ। ਕਿਸਾਨ ਆਗੂ ਨੇ ਦੱਸਿਆ ਕਿ ਕੁੜੀ ਨੇ ਦੁਬਾਰਾ ਿਫ਼ਰ ਹਜ਼ਾਰਾਂ ਰੁਪਏ ਖਰਚ ਕੇ ਆਈਲੈਟਸ ਕਲੀਅਰ ਕੀਤਾ ਪਰ ਫਿਰ ਵੀ ਏਜੰਟ ਨੇ ਉਸਦਾ ਵੀਜ਼ਾ ਨਹੀਂ ਲਗਵਾਇਆ। ਉਕਤ ਏਜੰਟ ਉਕਤ ਕਿਸਾਨ ਪਰਿਵਾਰ ਨੂੰ ਲਾਰੇ ਲਗਾਉਂਦਾ ਆ ਰਿਹਾ ਸੀ। ਉਨਾਂ੍ਹ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਉਕਤ ਏਜੰਟ ਨੂੰ ਮਿਲੇ ਸਨ ਅਤੇ ਕਿਸਾਨ ਪਰਿਵਾਰ ਦੇ ਪੈਸੇ ਵਾਪਿਸ ਕਰਨ ਲਈ ਕਿਹਾ ਸੀ। ਉਨਾਂ੍ਹ ਦੱਸਿਆ ਕਿ ਏਜੰਟ ਨੇ ਕਿਸਾਨ ਯੂਨੀਅਨ ਤੋਂ ਕੁੱਝ ਦਿਨਾਂ੍ਹ ਦਾ ਸਮਾਂ ਲਿਆ ਸੀ ਪਰ ਉਹ ਹਰ ਵਾਰ ਟਾਲ ਮਟੋਲ ਕਰਦਾ ਆ ਰਿਹਾ ਸੀ, ਜਿਸ ਕਾਰਨ ਅੱਜ ਕਿਸਾਨਾਂ ਨੇ ਉਸਦੇ ਦਫ਼ਤਰ ਦਾ ਿਘਰਾਓ ਕਰ ਲਿਆ। ਪੀੜਤ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਧਰਨੇ ਦੌਰਾਨ ਏਜੰਟ ਪੈਸੇ ਵਾਪਿਸ ਕਰਨ ਲਈ ਵਾਰ ਵਾਰ ਸਮਾਂ ਮੰਗਦਾ ਰਿਹਾ। ਉਨਾਂ੍ਹ ਕਿਹਾ ਕਿ ਜਿੱਥੇ ਏਜੰਟ ਨੇ 20 ਲੱਖ 58 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਉਥੇ ਹੀ ਕੁੜੀ ਦਾ ਭਵਿੱਖ ਤਬਾਹ ਕਰਨ ਦਾ ਯਤਨ ਕੀਤਾ ਹੈ। ਕਿਸਾਨਾਂ ਨੇ ਏਜੰਟ ਦੇ ਦਫ਼ਤਰ ਦਾ ਿਘਰਾਓ ਕਰਕੇ ੳਸਦੇ ਗੇਟ ਅੱਗੇ ਸਪੀਕਰ ਲਗਾ ਲਿਆ ਅਤੇ ਏਜੰਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦਾ ਪਤਾ ਲੱਗਦਿਆਂ ਪੁਲਿਸ ਵੀ ਮੌਕੇ 'ਤੇ ਪੁੱਜੀ। ਖਬਰ ਲਿਖੇ ਜਾਣ ਤਕ ਕਿਸਾਨਾਂ ਦੀ ਏਜੰਟ ਨਾਲ ਗੱਲਬਾਤ ਚੱਲ ਰਹੀ ਸੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਪੀੜਤ ਪਰਿਵਾਰ ਨੂੰ ਪੈਸੇ ਨਹੀਂ ਮਿਲ ਜਾਂਦੇ ਉਦੋਂ ਤਕ ਧਰਨਾ ਜਾਰੀ ਰਹੇਗਾ।