v> ਵੀਰਪਾਲ ਭਗਤਾ, ਪੱਤਰ ਪ੍ਰੇਰਕ, ਭਗਤਾ ਭਾਈਕਾ- ਸਥਾਨਕ ਸ਼ਹਿਰ ਦੇ ਬਾਜਾਖਾਨਾ ਰੋਡ ਤੋਂ ਦਿਨ ਦਿਹਾੜੇ ਦੋ ਮੋਟਰ ਸਾਈਕਲਾਂ 'ਤੇ ਸਵਾਰ ਵਿਆਕਤੀ ਕੋਲੋਂ ਮੋਬਾਈਲ ਤੇ ਇਕ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ ਹਨ।

ਜਾਣਕਾਰੀ ਮੁਤਾਬਿਕ ਅਰਸ਼ਦੀਪ ਸਿੰਘ ਵਾਸੀ ਡੋਡ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਭਗਤਾ ਭਾਈ ਵਿਖੇ ਆ ਰਿਹਾ ਸੀ। ਜਦ ਉਹ ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈ ਦੇ ਗੇਟ ਕੋਲ ਪਹੁੰਚਿਆਂ ਤਾਂ ਉਸ ਨੂੰ ਦੋ ਮੋਟਰ ਸਾਈਕਲਾਂ 'ਤੇ ਸਵਾਰ ਛੇ ਅਣਪਛਾਤੇ ਨੌਜਵਾਨਾਂ ਨੇ ਘੇਰ ਲਿਆ ਤੇ ਉਸ ਕੋਲੋਂ ਜਬਰੀ ਇਕ ਮੋਬਾਈਲ ਤੇ ਇਕ ਸੋਨੇ ਦੀ ਚੈਨੀ (ਵਜ਼ਨ ਦੋ ਤੋਲੇ) ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪੀੜ੍ਹਤ ਵਿਆਕਤੀ ਨੇ ਆਪਣੀ ਭੈਣ ਕੋਲ ਜਾਣਾ ਸੀ ਤੇ ਉਹ ਭਗਤਾ ਭਾਈ ਤੋਂ ਕੁਝ ਸਮਾਨ ਲੈਣ ਲਈ ਆ ਰਿਹਾ ਸੀ। ਉਕਤ ਵਿਆਕਤੀ ਨੇ ਇਸ ਘਟਨਾ ਸਬੰਧੀ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਸਥਾਨਿਕ ਥਾਣਾ ਇੰਚਾਰਜ ਰਾਜਿੰਦਰ ਕੁਮਾਰ ਨੇ ਕਿਹਾ ਕਿ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਲਿਆ ਜਾਵੇਗਾ।

Posted By: Amita Verma