ਭੋਲਾ ਸਿੰਘ ਮਾਨ, ਮੌੜ ਮੰਡੀ : ਸਥਾਨਕ ਸ਼ਹਿਰ ਦੀਆਂ ਸੜਕਾਂ ਤੇ ਪਾਏ ਗਏ ਪ੍ਰਰੀਮਿਕਸ ਦਾ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਪੂਰੀ ਤਰਾਂ੍ਹ ਭਖ ਗਿਆ ਹੈ। ਜਿੱਥੇ ਆਮ ਆਦਮੀ ਪਾਰਟੀ ਤੇ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਾਏ ਜਾ ਰਹੇ ਪ੍ਰਰੀਮਿਕਸ 'ਚ ਘੱਟ ਤੇ ਘਟੀਆਂ ਮਟੀਰੀਅਲ ਵਰਤਣ ਦੇ ਦੋਸ਼ ਲਗਾ ਕੇ ਸੱਤਾਧਾਰੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਉੱਥੇ ਹਲਕਾ ਸੇਵਾਦਾਰ ਭੁਪਿੰਦਰ ਸਿੰਘ ਗੋਰਾ ਨੇ ਵੀ ਅੱਜ ਸੜਕਾਂ ਤੇ ਪਾਏ ਜਾ ਰਹੇ ਪ੍ਰਰੀਮਿਕਸ ਦਾ ਜਾਇਜਾ ਲਿਆ।

ਹਲਕਾ ਸੇਵਾਦਾਰ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ ਭਰ 'ਚ ਕਰੋੜਾਂ ਰੁਪਏ ਖਰਚ ਕੇ ਵਿਕਾਸ ਕਾਰਜ਼ਾ ਦੀ ਮੁਹਿੰਮ ਵਿੱਢੀ ਹੋਈ ਹੈ ਇਸੇ ਮੁਹਿੰਮ ਦੇ ਤਹਿਤ ਮੌੜ ਦੇ ਵਿਕਾਸ ਕਾਰਜ਼ਾਂ ਤੇ ਵੀ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਪੰ੍ਤੂ ਅੱਜ ਸੜਕ ਦਾ ਨਿਰੀਖਣ ਕਰਨ ਤੇ ਪਤਾ ਲੱਗਾ ਕਿ ਸੜਕਾਂ ਤੇ ਪਾਏ ਜਾ ਰਹੇ ਪ੍ਰਰੀਮਿਕਸ 'ਚ ਜਿਥੇ ਘੱਟ ਤੇ ਘਟੀਆ ਮਟੀਰੀਅਲ ਵਰਤ ਕੇ ਕੁਝ ਅਧਿਕਾਰੀਆਂ ਵਲੋਂ ਮਿਲੀਭੁਗਤ ਨਾਲ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਕੈਪਟਨ ਸਰਕਾਰ ਦੀ ਮੁਹਿੰਮ ਨੂੰ ਵੀ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਤੋਂ ਟੈਕਸ ਰੂਪੀ ਇਕੱਤਰ ਕੀਤਾ ਪੈਸਾ ਲੋਕਾਂ ਦੀਆਂ ਸਹੂਲਤਾਂ ਲਈ ਲਗਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਚੂਨਾ ਲਗਾਉਣ ਦੀ ਖੁੱਲ੍ਹ ਨਹੀ ਦਿੱਤੀ ਜਾਵੇਗੀ।

ਉਹਨਾ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਦੀ ਸਹੂਲਤਾਂ ਲਈ ਫੰਡ ਦੇਣਾ ਹੈ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਸ ਦੀ ਨਿਗਰਾਨੀ ਕਰੀਏ। ਉਹਨਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਰੀਮਿਕਸ ਸਹੀ ਮਾਪਦੰਡਾਂ ਅਨੁਸਾਰ ਨਾ ਪਾਇਆ ਗਿਆ ਅਤੇ ਰਹਿੰਦੀਆਂ ਊਣਤਾਈਆਂ ਦਰੁੱਸਤ ਨਾ ਕੀਤੀਆਂ ਤਾਂ ਉਹ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣਗੇ ਤਾਂ ਜੋ ਸਰਕਾਰ ਦੇ ਪੈਸੇ ਨਾਲ ਖਿਲਵਾੜ ਕਰਨ ਵਾਲਾ ਕਿਸੇ ਵੀ ਕੀਮਤ ਤੇ ਬਚ ਨਾ ਸਕੇ। ਇਸ ਮੌਕੇ ਉਹਨਾਂ ਨਾਲ ਤੀਰਥ ਰਾਮ ਸਿੰਗਲਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਜੈਲਦਾਰ, ਸੁਰੇਸ਼ ਕੁਮਾਰ ਹੈਪੀ, ਰਾਜ ਕੁਮਾਰ ਸਾਬਕਾ ਕੌਂਸਲਰ, ਕਮਲਜੀਤ ਸਿੰਘ, ਬੀਟੀ ਮੌੜ ਆਦਿ ਮੌਜੂਦ ਸਨ। ਇਸ ਸਬੰਧੀ ਜਦ ਜਤਿੰਦਰ ਸਿੰਘ ਜੇਈ. ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਜੋ ਵੀ ਕਮੀ ਸੀ ਉਸ ਨੂੰ ਪੂਰਾ ਕਰ ਦਿੱਤਾ ਹੈ।