ਭੋਲਾ ਸਿੰਘ ਮਾਨ, ਮੌੜ ਮੰਡੀ : ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਸ਼ੋ੍ਮਣੀ ਅਕਾਲੀ ਦਲ ਵੱਲੋਂ ਸੰਸਦ ਦਾ ਿਘਰਾਓ ਕਰਨ ਲਈ ਅੱਜ ਹਲਕਾ ਮੌੜ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦਾ ਕਾਫਲਾ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਕ ਸਾਲ ਪਹਿਲਾਂ ਭਾਜਪਾ ਦੀ ਹਕੂਮਤ ਨੇ ਪੰਜਾਬ ਤੇ ਦੇਸ਼ ਨੂੰ ਬਰਬਾਦ ਕਰਨ ਦੀ ਸਾਜ਼ਿਸ ਤਹਿਤ ਤਿੰਨ ਕਾਲੇ ਕਾਨੂੰਨ ਬਣਾਏ ਸਨ, ਜਿਸ ਦੇ ਰੋਸ 'ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿਰਫ ਮੰਤਰੀ ਮੰਡਲ ਤੋਂ ਅਸਤੀਫਾ ਦਿੱਤੀ। ਇਸ ਮੌਕੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਬੰਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ, ਸਾਬਕਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਕੱਪੀ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ, ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਸਿੰਘ ਬਾਠ, ਗੁਰਪ੍ਰਰੀਤ ਸਿੰਘ ਪੀਰਕੋਟ, ਰੁਪਿੰਦਰ ਕੌਰ ਬਰਾੜ ਸਰਕਲ ਪ੍ਰਧਾਨ ਮਾਈਸਰਖਾਨਾ, ਯੂਥ ਆਗੂ ਗੁਰਪ੍ਰਰੀਤ ਸਿੰਘ ਮੰਟੀ, ਸੁਖਜੀਤ ਕੌਰ ਰਾਏ ਖਾਨਾ ਸਰਕਲ ਮੀਤ ਪ੍ਰਧਾਨ, ਕੁਲਦੀਪ ਸਿੰਘ ਬੁਰਜ, ਜਗਸੀਰ ਸਿੰਘ ਬੁਰਜ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ, ਹਰਵਿੰਦਰ ਸਿੰਘ ਹੈਪੀ ਜੈਦ, ਸਰਕਲ ਜਥੇਦਾਰ ਸੁਖਦੇਵ ਸਿੰਘ ਮਾਈਸਰਖਾਨਾ, ਰਾਜਵੰਤ ਸਿੰਘ ਕੋਟਭਾਰਾ, ਅੰਮਿ੍ਤਪਾਲ ਹਨੀ, ਜਥੇਦਾਰ ਸਾਧੂ ਸਿੰਘ ਕੋਟਲੀ, ਨਵਦੀਪ ਸਿੰਘ ਭਾਈ ਬਖਤੌਰ, ਸੁਖਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਘੁੰਮਣ, ਲਾਭ ਸਿੰਘ ਮੌੜ ਕਲਾਂ, ਕੁਲਵਿੰਦਰ ਸਿੰਘ ਿਢੱਲੋਂ, ਬਿੱਲੂ ਚਨਾਰਥਲ, ਗੁਰਮੇਲ ਸਿੰਘ ਮਾਈਸਰਖਾਨਾ, ਬਬਲੀ ਭੁੱਲਰ, ਗੁਰਮੇਲ ਸਿੰਘ ਮੌੜ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।