ਹਰਕ੍ਰਿਸ਼ਨ ਸ਼ਰਮਾ, ਬਠਿੰਡਾ :

ਕੋਰੋਨਾ ਮਹਾਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਇਸ ਲਈ ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਲਗਾਏ ਜਾਣ 'ਤੇ ਪੁਲਿਸ ਨੇ ਵੀ ਸਖਤੀ ਵਧਾਈ ਹੋਈ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਬਜ਼ਾਰਾਂ 'ਚ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਅਗਵਾਈ 'ਚ ਅੱਗ ਪੁਲਿਸ ਦੇ ਵੱਡੇ ਕਾਫਲੇ ਵਲੋਂ ਫਲੈਗ ਮਾਰਚ ਕੱਿਢਆ ਗਿਆ। ਇਸ ਦੌਰਾਨ ਪੁਲਿਸ ਵਲੋਂ ਬਠਿੰਡਾ ਸ਼ਹਿਰ ਦੇ ਅਲੱਗ ਅਲੱਗ ਮੁੱਖ ਸੜਕਾਂ 'ਤੇ ਹੁੰਦੇ ਹੋਏ ਇਹ ਫਲੈਗ ਮਾਰਚ ਕੱਿਢਆ ਗਿਆ। ਇਸ ਦੌਰਾਨ ਰਸਤੇ 'ਚ ਸੜਕਾਂ 'ਤੇ ਵਾਹਨਾਂ 'ਤੇ ਫਿਰ ਰਹੇ ਲੋਕਾਂ ਨੂੰ ਰੋਕਿਆ ਵੀ ਗਿਆ ਅਤੇ ਪੁਛਗਿਛ ਵੀ ਕੀਤੀ ਗਈ ਅਤੇ ਚੇਤਾਵਨੀ ਵੀ ਦਿਤੀ ਗਈ।

ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਵੱਧ ਰਹੇ ਕੇਸ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਲੋਕਾਂ ਦੇ ਫਾਇਦੇ ਲਈ ਇਹ ਕਰਫਿਊ ਲਗਾਇਆ ਹੋਇਆ ਹੈ। ਬਿਨਾਂ੍ਹ ਵਜ੍ਹਾ ਕੋਈ ਬਾਹਰ ਨਾ ਨਿਕਲੇ ਅਤੇ ਇਸ ਲਈ ਹੀ ਅੱਜ ਇਹ ਫਲੈਗ ਮਾਰਚ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਲੋਕਾਂ ਵਲੋਂ ਪੁਲਿਸ ਦਾ ਸਹਿਯੋਗ ਦਿਤਾ ਜਾ ਰਿਹਾ ਹੈ। ਲੋਕਾਂ ਦਾ ਪੁਲਿਸ ਵੀ ਸਹਿਯੋਗ ਦੇ ਰਹੇ ਹੈ। ਇਸ ਦੌਰਾਨ ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਤੇ ਥਾਣਿਆਂ ਦ ਐਸਐਚਓ ਵੀ ਇਸ ਕਾਫਲੇ 'ਚ ਸਨ।

ਬਾਕਸ

ਜ਼ਿਲ੍ਹੇ ਚ ਨਵੀਆਂ ਪਾਬੰਦੀਆਂ ਲਾਗੂ: ਜ਼ਲਿ੍ਹਾ ਮੈਜਿਸਟੇ੍ਟ

ਸਾਰਾ ਹਫ਼ਤਾ ਮੈਡੀਕਲ ਸਟੋਰ ਰਹਿਣਗੇ ਖੁੱਲ੍ਹੇ

ਪੰਜਾਬ ਸਰਕਾਰ ਦੇ ਗ੍ਹਿ ਵਿਭਾਗ ਵਲੋਂ ਜਾਰੀ ਨਵੀਆਂ ਪਾਬੰਦੀਆਂ ਦੇ ਅਨੁਕੂਲ ਜਿਲਾ ਬਠਿੰਡਾ ਅੰਦਰ ਜਿਲਾ ਮੈਜਿਸਟੇ੍ਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਕੋਈ ਵੀ ਸਟੇਟ ਤੋਂ ਬਾਹਰਲਾ ਵਿਅਕਤੀ ਏਅਰ, ਰੇਲ ਜਾਂ ਸੜਕ ਰਾਹੀਂ ਬਠਿੰਡਾ ਅੰਦਰ ਤਾਂ ਹੀ ਦਾਖ਼ਲ ਹੋ ਸਕੇਗਾ ਜੇਕਰ ਉਸ ਕੋਲ 72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ ਕੋਵਿਡ ਦੀ ਨੇਗੈਟਿਵ ਰਿਪੋਰਟ ਜਾਂ 2 ਹਫਤੇ ਤੋਂ ਵੱਧ ਟੀਕਾਕਰਨ ਸਰਟੀਫਿਕੇਟ ਤੇ ਘੱਟੋ-ਘੱਟ ਇੱਕ ਖੁਰਾਕ ਦੀ ਵੈਕਸੀਨੇਸ਼ਨ ਲਾਜ਼ਮੀ ਹੋਈ ਹੋਵੇ। ਜ਼ਿਲ੍ਹਾ ਮੈਜਿਸਟੇ੍ਟ ਨੇ ਕਿਹਾ ਕਿ ਜ਼ਿਲ੍ਹੇ ਚ ਸੋਮਵਾਰ ਸਵੇਰੇ 6 ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਬਰੈਡ, ਸਬਜ਼ੀ ਤੇ ਫ਼ਰੂਟ ਦੀਆਂ ਦੁਕਾਨਾਂ ਖੋਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਸੋਮਵਾਰ ਸਵੇਰੇ 10 ਤੋਂ ਸ਼ੁੱਕਰਵਾਰ ਦੁਪਿਹਰ 2 ਵਜੇ ਤੱਕ ਸਾਰੀਆਂ ਦੁਕਾਨਾਂ ਸਮੇਤ ਕਰਿਆਣਾ ਸਟੋਰ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸਾਰਾ ਹਫ਼ਤਾ ਮੈਡੀਕਲ ਸਟੋਰ ਤੇ ਘਰ-ਘਰ ਦੁੱਧ ਪਹੁੰਚਾਉਣ ਵਾਲੇ ਵਿਕਰੇਤਾਵਾਂ ਨੂੰ ਛੋਟ ਹੈ। ਸਾਰੇ ਰੈਸਟੋਰੈਂਟ, ਹੋਟਲ ਕੈਫੇ ਦੁਕਾਨਾਂ ਫਾਸਟ ਫੂਡ, ਢਾਬੇ, ਮਿੱਠੇ ਤੇ ਬੇਕਰੀ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ ਅਤੇ ਸ਼ਾਮ 9 ਵਜੇ ਤੱਕ ਘਰ ਦੀ ਸਪੁਰਦਗੀ ਲਈ ਕੰਮ ਕਰ ਸਕਦੇ ਹਨ। ਰੈਸਟੋਰੈਂਟਾਂ ਵਿਚ ਫਾਸਟ ਫੂਡ ਪੁਆਇੰਟ ਦੀਆਂ ਕੌਫੀ ਸ਼ਾਪ ਤੇ ਬੈਠਣ ਦੀ ਕੋਈ ਆਗਿਆ ਨਹੀਂ ਹੋਵੇਗੀ।