ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗੁਲਾਬੀ ਸੁੰਡੀ ਤੇ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਕਿਸਾਨ ਜਥੇਬੰਦੀ ਵੱਲੋਂ ਮੰਗਲਵਾਰ ਨੂੰ ਸਥਾਨਕ ਮਿੰਨੀ ਸਕੱਤਰੇਤ ਦਾ ਪੱਕੇ ਤੌਰ 'ਤੇ ਿਘਰਾਓ ਜਾਰੀ ਰਿਹਾ। ਮੰਗਲਵਾਰ ਨੂੰ ਦੂਜੇ ਦਿਨ ਵੀ ਕਿਸਾਨਾਂ ਵੱਲੋਂ ਸਕੱਤਰੇਤ ਦੇ ਸਾਰੇ ਗੇਟਾਂ 'ਤੇ ਧਰਨਾ ਲਗਾਇਆ ਗਿਆ। ਅੱਜ ਸਵੇਰੇ ਕਿਸੇ ਵੀ ਮੁਲਾਜ਼ਮ ਨੂੰ ਕਿਸਾਨਾਂ ਨੇ ਮਿੰਨੀ ਸਕੱਤਰੇਤ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਦੁਪਹਿਰ ਨੂੰ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਿਘਰਾਓ ਵੀ ਕੀਤਾ ਗਿਆ, ਜਿਹੜਾ ਸ਼ਾਮੀ ਚਾਰ ਵਜੇ ਤਕ ਜਾਰੀ ਰਿਹਾ। ਹਾਲਤ ਇਹ ਸੀ ਕਿ ਕੋਈ ਵੀ ਸਰਕਾਰੀ ਅਧਿਕਾਰੀ ਆਪਣੇ ਦਫ਼ਤਰਾਂ ਵਿਚ ਨਹੀਂ ਜਾ ਸਕਿਆ। ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੰਧੂ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਇਨਵੈਸਟ ਪੰਜਾਬ ਦੇ ਮੁੱਦੇ ਨੂੰ ਲੈ ਕੇ ਕੀਤੀ ਜਾਣ ਵਾਲੀ ਵੀਡੀਓ ਕਾਨਫ਼ਰੰਸ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਟੀ ਵਿਚ ਕਰਨੀ ਪਈ। ਉਕਤ ਕਾਨਫਰੰਸ ਪਹਿਲਾਂ ਮਿੰਨੀ ਸਕੱਤਰੇਤ ਵਿਚ ਹੋਣੀ ਸੀ। ਇਸੇ ਤਰਾਂ੍ਹ ਪੁਲਿਸ ਕਪਤਾਨ ਅਜੈ ਮਲੂਜਾ ਨੇ ਆਪਣਾ ਕੰਮ ਕਾਰ ਰਿਹਾਇਸ਼ 'ਚ ਸਥਿਤ ਦਫ਼ਤਰ ਵਿਚ ਨਿਬੇੜਿਆ। ਇਸੇ ਤਰਾਂ੍ਹ ਏਡੀਸੀ ਜਨਰਲ ਨੇ ਜ਼ਿਲ੍ਹਾ ਪ੍ਰਰੀਸ਼ਦ ਵਿਚ ਸਥਿਤ ਦਫ਼ਤਰ ਵਿਚ ਐੱਸਡੀਐੱਮ ਅਤੇ ਚੋਣ ਦਫ਼ਤਰ ਦੇ ਮੁਲਾਜ਼ਮਾਂ ਨੇ ਰੈੱਡ ਕਰਾਸ ਵਿਚ ਸਥਿਤ ਦਫ਼ਤਰ ਵਿਚ ਆਪਣਾ ਕੰਮ ਨਿਬੇੜਿਆ। ਆਰਟੀਏ ਦਫ਼ਤਰ ਦੇ ਮੁਲਾਜ਼ਮਾਂ ਨੇ ਸਰਕਟ ਹਾਊਸ ਵਿਚ ਆਪਣਾ ਕੰਮ ਕੀਤਾ। ਦੂਜੇ ਪਾਸੇ ਮਨਿਸਟਰੀਅਲ ਸਟਾਫ ਵੱਲੋਂ 31 ਅਕਤੂਬਰ ਤਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਸਥਾਨਕ ਚਿਲਡਰਨ ਪਾਰਕ ਵਿਚ ਰੋਸ ਰੈਲੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਸਕੱਤਰੇਤ ਦੀਆਂ ਕੰਧਾਂ ਦੇ ਨਾਲ ਹੀ ਪਹਿਰਾ ਦਿੱਤਾ ਤਾਂ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਕੰਧਾਂ ਟੱਪ ਕੇ ਦਫ਼ਤਰਾਂ ਵਿਚ ਨਾ ਜਾ ਸਕੇ। ਦੱਸਣਾ ਬਣਦਾ ਹੈ ਕਿ ਮੰਗਲਵਾਰ ਨੂੰ ਮੁਲਾਜ਼ਮ ਸਵੇਰੇ 9 ਵਜੇ ਦੇ ਕਰੀਬ ਸੈਕਟਰੀਏਟ ਪਹੁੰਚ ਗਏ ਸਨ, ਪਰ ਕਿਸਾਨਾਂ ਨੇ ਉਕਤ ਮੁਲਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੁਲਾਜ਼ਮ ਵਾਪਸ ਚਲੇ ਗਏ, ਜਦ ਕਿ ਉੱਚ ਅਧਿਕਾਰੀਆਂ ਨੇ ਵੱਖ ਵੱਖ ਦਫਤਰਾਂ ਵਿਚ ਜਾ ਕੇ ਆਪਣੇ ਕੰਮਕਾਰ ਕੀਤੇ। ਇਸ ਦੌਰਾਨ ਕਿਸਾਨਾਂ ਦੀ ਵਿਜੀਲੈਂਸ ਵਿਭਾਗ ਦੇ ਇਕ ਮੁਲਾਜ਼ਮ ਨਾਲ ਬਹਿਸਬਾਜ਼ੀ ਵੀ ਹੋਈ। ਮੌਕੇ 'ਤੇ ਤਾਇਨਾਤ ਇਕ ਪੁਲਿਸ ਅਧਿਕਾਰੀ ਵੱਲੋਂ ਕਿਸਾਨਾਂ ਨੂੰ ਸਮਝਾਇਆ ਤੇ ਬਾਅਦ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਕਿਸੇ ਮੁਲਾਜ਼ਮ ਨੂੰ ਦਫ਼ਤਰ ਵਿੱਚੋਂ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕਰ ਕੇ ਗੇਟ ਤੋਂ ਹਾਸਲ ਕਰ ਸਕਦਾ ਹੈ।

ਬਾਕਸ

ਇਹ ਕੰਮ ਹੋਏ ਪ੍ਰਭਾਵਿਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲੋਕਾਂ ਨੂੰ ਸੇਵਾਵਾਂ ਦੇਣ ਲਈ 28 ਅਕਤੂਬਰ ਨੂੰ ਕੈਂਪ ਲਗਾਇਆ ਜਾਣਾ ਹੈ, ਜਿਸ ਦੀ ਤਿਆਰੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਪਟਾਕਿਆਂ ਦੀ ਸਟਾਲ ਲਗਾਉਣ ਲਈ ਡਰਾਅ ਕੱਿਢਆ ਜਾਣਾ ਸੀ, ਜਿਸ ਲਈ ਮਨਜ਼ੂਰੀ ਲੈਣ ਦੀ ਆਖਰੀ ਤਰੀਕ 25 ਅਕਤੂਬਰ ਸੀ, ਪਰ ਕਿਸਾਨਾਂ ਦੇ ਵਿਰੋਧ ਦੇ ਕਾਰਨ ਸਟਾਲ ਲਗਾਉਣ ਵਾਲੇ ਦਫ਼ਤਰ ਵਿਚ ਨਹੀਂ ਪਹੁੰਚ ਸਕੇ। ਇਸੇ ਤਰਾਂ੍ਹ ਵੱਖ-ਵੱਖ ਦਫਤਰਾਂ ਵਿਚ ਕੰਮਾਂ ਕਾਰਾਂ ਲਈ ਆਏ ਲੋਕਾਂ ਨੂੰ ਵਾਪਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਮਨਿਸਟੀਰੀਅਲ ਸਟਾਫ ਦੀ ਹੜਤਾਲ ਕਾਰਨ ਕਈ ਕੰਮ ਪਹਿਲਾਂ ਤੋਂ ਹੀ ਬੰਦ ਪਏ ਸਨ, ਪਰ ਜਿਹੜੇ ਕੰਮ ਹੋ ਰਹੇ ਸਨ ਉਹ ਕਿਸਾਨਾਂ ਦੇ ਧਰਨੇ ਕਾਰਨ ਬੰਦ ਹੋ ਗਏ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ।

ਬਾਕਸ

- 17 ਜ਼ਿਲਿ੍ਹਆਂ ਦੇ ਡੀਸੀ ਦਫ਼ਤਰਾਂ ਅੱਗੇ ਲੱਗੇ ਰੋਸ ਧਰਨੇ

ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਦੇ 17 ਜ਼ਿਲਿ੍ਹਆਂ ਵਿਚ ਡੀਸੀ, ਐੱਸਡੀਐੱਮ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾ ਕੇ ਲਖੀਮਪੁਰ ਖੀਰੀ ਵਿਖੇ 5 ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਸ਼ਹੀਦ ਕਰਨ ਦੇ ਮੁੱਖ ਘਾੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਗਿ੍ਫਤਾਰ ਕਰਨ ਦੀ ਮੰਗ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬਠਿੰਡਾ 'ਚ ਵੱਖ-ਵੱਖ ਗੇਟਾਂ ਅੱਗੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਗੁਰਮੀਤ ਕੌਰ ਕੋਕਰੀ ਕਲਾਂ, ਕਮਲਜੀਤ ਕੌਰ ਬਰਨਾਲਾ, ਸਰੋਜ ਰਾਣੀ ਦਿਆਲਪੁਰਾ, ਕਰਮਜੀਤ ਕੌਰ ਲਹਿਰਾਖਾਨਾ, ਰਾਜਨਦੀਪ ਕੌਰ ਫਾਜ਼ਲਿਕਾ ਅਤੇ ਸ਼ਾਮਲ ਜ਼ਿਲਿ੍ਹਆਂ ਬਲਾਕਾਂ ਦੇ ਮੁੱਖ ਆਗੂ ਸ਼ਾਮਲ ਸਨ।