ਜਸਪਾਲ ਸਿੰਘ ਿਢੱਲੋਂ, ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਪਿੰਡ ਭੂੰਦੜ ਦੇ ਇਕ ਨੌਜਵਾਨ ਦੀ ਭੇਦ ਭਰੇ ਢੰਗ ਨਾਲ ਹੋਈ ਮੌਤ ਨੂੰ ਕਤਲ ਦੱਸਦਿਆਂ ਪਰਿਵਾਰ ਨੇ ਕੇਸ ਦਰਜ ਕਰਵਾਉਣ ਲਈ ਮੌੜ ਚੌਂਕ ਵਿਚ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਵੇਰੇ ਢੱਡੇ ਭੂੰਦੜ ਰੋਡ 'ਤੇ ਇਕ ਨੌਜਵਾਨ ਦੀ ਟੀਕਾ ਲੱਗੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਲਵਪ੍ਰਰੀਤ ਸਿੰਘ ਵਾਸੀ ਭੂੰਦੜ ਵਜੋਂ ਹੋਈ। ਹਾਲਾਂਕਿ ਵੇਖਣ ਵਿਚ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਜਾਪਦੀ ਸੀ, ਪਰ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਦਾ ਕਤਲ ਕੀਤਾ ਗਿਆ ਹੈ। ਇਸੇ ਮਾਮਲੇ ਵਿਚ 302 ਦਾ ਪਰਚਾ ਦਰਜ ਕਰਵਾਉਣ ਲਈ ਐਤਵਾਰ ਸ਼ਾਮ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਥਾਣਾ ਬਾਲਿਆਂਵਾਲੀ ਅੱਗੇ ਧਰਨਾ ਲਗਾ ਦਿੱਤਾ ਗਿਆ ਸੀ। ਸੋਮਵਾਰ ਸਵੇਰੇ ਉਕਤ ਵਿਅਕਤੀਆਂ ਵੱਲੋਂ ਧਰਨਾ ਥਾਣੇ ਅੱਗੋਂ ਚੁੱਕ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਮੌੜ ਚੌਕ ਰਾਮਪੁਰਾ ਵਿਖੇ ਲਗਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ। ਲਗਾਤਾਰ 2 ਘੰਟੇ ਚੱਲੇ ਇਸ ਜਾਮ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ 302 ਦਾ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਇਹ ਜਾਮ ਸਮਾਪਤ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਿ੍ਤਕ ਦੇ ਮਾਮਾ ਸਰਪੰਚ ਗੁਰਜੰਟ ਸਿੰਘ ਿਢਲਵਾਂ ਨੇ ਕਿਹਾ ਕਿ ਉਸਦੇ ਭਾਣਜੇ ਦਾ ਸਾਜ਼ਿਸ਼ ਤਹਿਤ ਕ.ਤਲ ਕੀਤਾ ਗਿਆ ਹੈ ਅਤੇ ਜਿਨਾਂ ਚਿਰ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ। ਮਿ੍ਤਕ ਦੀ ਮਾਂ ਮਨਜੀਤ ਕੌਰ ਵਾਸੀ ਭੂੰਦੜ ਨੇ ਦੱਸਿਆ ਕਿ ਉਸ ਦੇ ਲੜਕੇ ਲਵਪ੍ਰਰੀਤ ਸਿੰਘ ਦੀ ਕਾਫੀ ਸਮੇਂ ਤੋਂ ਪਿੰਡ ਦੇ ਹੀ ਇਕ ਵਿਅਕਤੀ ਨਾਲ ਦੁਸ਼ਮਣੀ ਚੱਲਦੀ ਆ ਰਹੀ ਸੀ। 4 ਫਰਵਰੀ ਨੂੰ ਉਸ ਦੇ ਘਰਵਾਲੇ ਗੱਗੂ ਸਿੰਘ ਦੇ ਫੋਨ ਤੇ ਇਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਉਨਾਂ੍ਹ ਦੇ ਲੜਕੇ ਲਵਪ੍ਰਰੀਤ ਸਿੰਘ ਨੂੰ ਪੈਟਰੋਲ ਪੰਪ 'ਤੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਬਾਲਿਆਂਵਾਲੀ ਬੁਲਾ ਲਿਆ। ਫੋਨ ਸੁਨਣ ਬਾਅਦ ਲਵਪ੍ਰਰੀਤ ਬਾਲਿਆਂਵਾਲੀ ਚਲਾ ਗਿਆ ਅਤੇ ਦੇਰ ਰਾਤ ਤਕ ਵਾਪਸ ਨਾ ਮੁੜਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ ਅਤੇ ਐਤਵਾਰ ਸਵੇਰੇ ਉਸ ਦੀ ਲਾਸ਼ ਢੱਡੇ -ਭੂੰਦੜ ਰੋਡ ਤੋਂ ਬਰਾਮਦ ਹੋਈ। ਇਸ ਮਾਮਲੇ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਮੰਗ ਅਨੁਸਾਰ 302 ਦਾ ਪਰਚਾ ਦਰਜ ਕਰ ਲਿਆ ਹੈ ਅਤੇ ਬਾਕੀ ਕੇਸ ਦੀ ਤਫਤੀਸ਼ ਜਾਰੀ ਹੈ, ਜਿਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।