ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ

ਬਹੁਜਨ ਸਮਾਜ ਪਾਰਟੀ ਵਲੋਂ ਬਠਿੰਡਾ ਦੇ ਡਾ. ਭੀਮ ਰਾਓ ਅੰਬੇਡਕਰ ਪਾਰਕ ਨਜ਼ਦੀਕ ਰੋਡਵੇਜ਼ ਹੋਟਲ ਸਾਹਮਣੇ ਚੌਕ 'ਚ ਆਦਮੀ ਪਾਰਟੀ ਆਗੂ ਗਗਨ ਅਨਮੋਲ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਦੇ ਪਹਿਲਾਂ ਪਾਰਕ 'ਚ ਧਰਨਾ ਦਿੰਦੇ ਹੋਏ ਆਮ ਆਦਮੀ ਪਾਰਟੀ ਤੇ ਆਪ ਆਗੂ ਗਗਨ ਅਨਮੋਲ ਮਾਨ ਵਲੋਂ ਸੰਵਿਧਾਨ ਵਿਰੁੱਧ ਵਰਤੀ ਗਈ ਗਲਤ ਸ਼ਬਦਾਵਲੀ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਅਕਾਲੀ ਦਲ ਬਸਪਾ ਨੁਮਾਇੰਦੇ ਵਜੋਂ ਦੀਨਵ ਸਿੰਗਲਾ ਤੇ ਕੁਝ ਅਕਾਲੀ ਆਗੂ ਪੁੱਜੇ। ਹਾਲਾਂਕਿ ਧਰਨਾ ਦੇਣ ਵਾਲੇ ਅਕਾਲੀ ਬਸਪਾ ਆਗੂਆਂ ਦੀਆਂ ਘੱਟ ਗਿਣਤੀ ਦੀ ਵੀ ਚਰਚਾ ਚੱਲਦੀ ਰਹੀ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਸਪਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੋਗਿੰਦਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਦੌਰਾਨ ਅੌਰਤਾਂ ਦੇ ਹੱਕਾਂ ਖ਼ਾਤਰ ਸੰਘਰਸ਼ ਕੀਤਾ। ਉਨਾਂ੍ਹ ਦੀ ਸੋਚ ਸੀ ਜੇਕਰ ਅੌਰਤਾਂ ਪੜ੍ਹ ਲਿਖ ਜਾਣਗੀਆਂ ਤਾਂ ਸਮਾਜ 'ਚ ਸੁਧਾਰ ਅਤੇ ਵਿਕਾਸ ਬੜੀ ਤੇਜ਼ੀ ਨਾਲ ਹੋਵੇਗਾ। 26 ਜਨਵਰੀ 1950 ਨੂੰ ਲਾਗੂ ਸੰਵਿਧਾਨ ਵਿਚ ਸਾਰੇ ਵਰਗਾਂ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਗਈ ਹੈ। ਆਪ ਮੁੱਖ ਬੁਲਾਰਾ ਨੂੰ ਅਨਮੋਲ ਗਗਨ ਮਾਨ ਨੂੰ ਬੋਲਣ ਦੇ ਪਹਿਲਾਂ ਸੰਵਿਧਾਨ ਬਾਬਾ ਸਾਹਿਬ ਬਾਰੇ ਪੂਰੀ ਜਾਣਕਾਰੀ ਪ੍ਰਰਾਪਤ ਕਰ ਲੈਣੀ ਚਾਹੀਦੀ ਹੈ। ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਦਲਿਤ ਅਤੇ ਪੱਛੜੇ ਵਰਗਾਂ ਅਤੇ ਦੇਸ਼ ਦੇ ਸੰਵਿਧਾਨ ਵਿਰੋਧੀ ਮਾਨਸਿਕਤਾ ਰੱਖਦੀ ਹੈ। ਇਸ ਕਾਰਨ ਹੀ ਅਨਮੋਲ ਗਗਨ ਮਾਨ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਦੁਆਰਾ ਰਚਿਤ ਭਾਰਤੀ ਸੰਵਿਧਾਨ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਜੋ ਕਿ ਪੱਛੜੇ ਅਤੇ ਦਲਿਤ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਅਤੇ ਬਰਦਾਸ਼ਤ ਯੋਗ ਨਹੀਂ। ਇਸ ਮੌਕੇ ਗਗਨ ਅਨਮੋਲ ਮਾਨ ਵਲੋਂ ਸੰਵਿਧਾਨ ਵਿਰੁੱਧ ਬੋਲਣ ਦੀ ਗੱਲ ਕਰਦਿਆਂ ਅਕਾਲੀ ਬਸਪਾ ਸਾਂਝੇ ਉਮੀਦਵਾਰ ਵਜੋਂ ਪੁੱਜੇ ਨੁਮਾਇੰਦੇ ਦੀਨਵ ਸਿੰਗਲਾ ਨੇ ਵੀ ਇਸ ਦੀ ਨਿਖੇਧੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਆਪ ਆਗੂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਰੋਸ ਧਰਨੇ ਵਿਚ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ, ਐਡਵੋਕੇਟ ਰਾਜਿੰਦਰ ਕੁਮਾਰ ਜ਼ਲਿ੍ਹਾ ਜਨਰਲ ਸਕੱਤਰ, ਬਿੱਲੂ ਸਿੰਘ ਜ਼ਿਲ੍ਹਾ ਕੈਸ਼ੀਅਰ, ਸੁਰੇਸ਼ ਰਾਹੀ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ, ਐਡਵੋਕੇਟ ਨਵਨੀਤ ਕਟਾਰੀਆ ਸ਼ਹਿਰੀ ਪ੍ਰਧਾਨ, ਸੁਰਿੰਦਰ ਕੁਮਾਰ ਸ਼ਿਵਾਜੀ ਹਲਕਾ ਪ੍ਰਧਾਨ ਸ਼ਹਿਰੀ, ਅਮਨਦੀਪ ਕੁਮਾਰ ਹਲਕਾ ਜਨਰਲ ਸਕੱਤਰ, ਬਠਿੰਡਾ ਦਿਹਾਤੀ ਤੋਂ ਮੇਜਰ ਸਿੰਘ ਇੰਚਾਰਜ਼ ਲੋਕ ਸਭਾ ਹਲਕਾ , ਸੇਵਾ ਸਿੰਘ ਹਲਕਾ ਪ੍ਰਧਾਨ ਬਠਿੰਡਾ ਦਿਹਾਤੀ, ਭਰਪੂਰ ਸਿੰਘ ਹਲਕਾ ਕੈਸ਼ੀਅਰ ਬਠਿੰਡਾ ਦਿਹਾਤੀ ਸਨ ਜਦੋਂਕਿ ਸੋ੍ਮਣੀ ਅਕਾਲੀ ਦਲ ਕੌਂਸਲਰ ਮੱਖਣ ਸਿੰਘ, ਅਕਾਲੀ ਆਗੂ ਦੀਨਵ ਸਿੰਗਲਾ, ਰਾਕੇਸ਼ ਸਿੰਗਲਾ ਆਦਿ ਮੌਜੂਦ ਸਨ।