ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸ਼ਹਿਰ ਦੇ ਪਰਸਰਾਮ ਨਗਰ ਓਵਰਬਿ੍ਜ ਦੇ ਹੇਠਾਂ ਕੂੜੇ ਦੇ ਤੋਂ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ 'ਚ ਲਾਸ਼ ਮਿਲੀ ਹੈ। ਲੋਕਾਂ ਨੇ ਜਦੋਂ ਨੌਜਵਾਨ ਨੂੰ ਕੂੜੇ ਦੇ ਢੇਰ 'ਤੇ ਡਿੱਗਿਆ ਦੇਖਿਆ ਤਾਂ ਉਨਾਂ੍ਹ ਇਸ ਦੀ ਸੂਚਨਾ ਸਹਾਰਾ ਜਨਸੇਵਾ ਦੇ ਵਰਕਰਾਂ ਨੂੰ ਦਿੱਤੀ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਅਤੇ ਰਜਿੰਦਰ ਕੁਮਾਰ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਤੇ ਦੇਖਿਆ ਕਿ ਕੂੜੇ ਦੇ ਢੇਰ ਉੱਪਰ ਇਕ ਨੌਜਵਾਨ ਸ਼ੱਕੀ ਹਾਲਤਾਂ ਵਿਚ ਪਿਆ ਸੀ। ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਇਸ ਦੀ ਸੂਚਨਾ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਐਸਐਚਓ ਵੀ ਘਟਨਾ ਸਥਾਨ ਤੇ ਪਹੁੰਚੇ ਅਤੇ ਜਦੋਂ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਪੇਟ ਉੱਪਰ ਕਈ ਟਾਂਕੇ ਲੱਗੇ ਹੋਏ ਸਨ। ਉਕਤ ਨੌਜਵਾਨ ਕੂੜੇ ਦੇ ਢੇਰ ਉੱਪਰ ਕਿਵੇਂ ਪੁੱਜਾ ਅਤੇ ਉਸ ਦੀ ਮੌਤ ਕਿੰਨਾਂ੍ਹ ਕਾਰਨਾਂ ਕਰਕੇ ਹੋਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਹਾਰਾ ਵਰਕਰਾਂ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।