ਜੇਲ੍ਹ ’ਚੋਂ ਛੁੱਟੀ ’ਤੇ ਆਇਆ ਸੀ ਭਰਾ-ਭੈਣ ਦੀ ਬਲੀ ਦੇਣ ਵਾਲਾ ਤਾਂਤਰਿਕ, ਫਿਰ ਦੋ ਸਾਲ ਰਿਹਾ ਫ਼ਰਾਰ; ਪੁਲਿਸ ਅਜੇ ਤਕ ਨਹੀਂ ਕਰ ਸਕੀ ਗ੍ਰਿਫਤਾਰ
ਇਸ ਮਾਮਲੇ ਦਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਸਖ਼ਤ ਨੋਟਿਸ ਲੈਂਦਿਆ ਐੱਸਐੱਸਪੀ ਬਠਿੰਡਾ ਤੇ ਡੀਸੀ ਮਾਨਸਾ ਨੂੰ ਹਦਾਇਤਾਂ ਦਿੱਤੀਆਂ ਜਾਰੀ ਕੀਤੀਆਂ ਹਨ। ਆਪਣੇ ਹੁਕਮਾਂ ’ਚ ਚੀਫ਼ ਜੁਡੀਸ਼ੀਅਲ ਮੈਜ਼ਿਸਟਰੇਟ ਹਰੀਸ਼ ਕੁਮਾਰ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ 18 ਸਤੰਬਰ 2023 ਤੋਂ ਲੈ ਕੇ ਅੱਜ ਤਕ ਕਰੀਬ ਦੋ ਸਾਲ ਤੋਂ ਮੁਜਰਮ ਲਖਵਿੰਦਰ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
Publish Date: Tue, 09 Dec 2025 01:24 PM (IST)
Updated Date: Tue, 09 Dec 2025 01:58 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਜ਼ਦੀਕੀ ਮੰਡੀ ਕੋਟਫ਼ੱਤਾ ’ਚ ਔਲਾਦ ਖਾਤਰ ਮਾਸੂਮ ਭੈਣ ਭਰਾ ਨੂੰ ਬਲੀ ਦੇਣ ਦਾ ਮੁੱਖ ਮੁਜ਼ਰਮ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਜੇਲ੍ਹ ’ਚੋਂ ਛੁੱਟੀ ’ਤੇ ਆਇਆ ਪਿਛਲੇ ਦੋ ਸਾਲਾਂ ਤੋਂ ਫ਼ਰਾਰ ਚੱਲ ਰਿਹਾ ਹੈ।
ਇਸ ਮਾਮਲੇ ਦਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਸਖ਼ਤ ਨੋਟਿਸ ਲੈਂਦਿਆ ਐੱਸਐੱਸਪੀ ਬਠਿੰਡਾ ਤੇ ਡੀਸੀ ਮਾਨਸਾ ਨੂੰ ਹਦਾਇਤਾਂ ਦਿੱਤੀਆਂ ਜਾਰੀ ਕੀਤੀਆਂ ਹਨ। ਆਪਣੇ ਹੁਕਮਾਂ ’ਚ ਚੀਫ਼ ਜੁਡੀਸ਼ੀਅਲ ਮੈਜ਼ਿਸਟਰੇਟ ਹਰੀਸ਼ ਕੁਮਾਰ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ 18 ਸਤੰਬਰ 2023 ਤੋਂ ਲੈ ਕੇ ਅੱਜ ਤਕ ਕਰੀਬ ਦੋ ਸਾਲ ਤੋਂ ਮੁਜਰਮ ਲਖਵਿੰਦਰ ਸਿੰਘ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਅਦਾਲਤ ’ਚ ਪਰਨਜੀਤ ਸਿੰਘ ਪੁੱਤਰ ਛੋਟਾ ਸਿੰਘ ਕੋਟਫ਼ੱਤਾ ਨੇ ਹਾਜ਼ਰ ਹੋ ਕੇ ਦੱਸਿਆ ਕਿ ਮੁੱਖ ਮੁਜ਼ਰਮ ਲਖਵਿੰਦਰ ਸਿੰਘ ਖੁੱਲੇਆਮ ਇਲਾਕੇ ਵਿੱਚ ਘੁੰਮ ਰਿਹਾ ਹੈ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਇਹ ਘਟਨਾ ਪੁਲਿਸ ਦੀ ਭੂਮਿਕਾ ’ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰਦੀ ਹੈ ਤੇ ਇਸ ਮਾਮਲੇ ਦੀ ਐੱਸਐੱਸਪੀ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਅਦਾਲਤ ਨੇ ਹੁਕਮ ਕੀਤਾ ਕਿ ਐੱਸਐੱਸਪੀ. ਬਠਿੰਡਾ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਕਿ ਇਹ ਵਰੰਟ ਤਾਲੀਮ ਕਿਉਂ ਨਹੀਂ ਕੀਤੇ ਗਏ ਤੇ ਜੇ ਇਸ ਵਾਰੀ ਵੀ ਵਾਰੰਟਾਂ ਦੀ ਤਾਲੀਮ ਨਾ ਹੋਵੇ ਤਾਂ ਐੱਸਐੱਸਪੀ. ਦੁਆਰਾ ਤਸਦੀਕ ਕੀਤੀ ਕਾਰਨ ਦੱਸੋ ਰਿਪੋਰਟ ਅਦਾਲਤ ’ਚ ਅਗਲੀ ਸੁਣਵਾਈ ’ਤੇ ਪੇਸ਼ ਕੀਤੀ ਜਾਵੇ। ਇਸ ਮਸਲੇ ਪ੍ਰੈੱਸ ਮਿਲਣੀ ਦੌਰਾਨ ਗਵਾਹ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਨੇ ਦੱਸਿਆ ਕਿ ਉਨ੍ਹਾਂ ਐੱਸਐੱਸਪੀ ਬਠਿੰਡਾ ਨੂੰ ਪੁਲਿਸ ਦੀ ਨਖਿੱਧ ਭੂਮਿਕਾ ਬਾਰੇ ਲਿਖਤੀ ਪੱਤਰ ਦਿੱਤਾ ਹੈ, ਜਿਨ੍ਹਾਂ ਨੇ ਮੁਜ਼ਰਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।