ਪ੍ਰਰੀਤਪਾਲ ਸਿੰਘ ਰੋਮਾਣਾ, ਬਠਿੰਡਾ :

ਜਨਤਾ ਨਗਰ ਵਿਖੇ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਲੈਣ ਨਾਲ ਹਾਲਤ ਗੰਭੀਰ ਹੋਣ ਕਾਰਨ ਉਹ ਬੇਹੋਸ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾਰ ਵਰਕਰ ਮਨੀ ਕਰਨ ਤੇ ਰਜਿੰਦਰ ਕੁਮਾਰ ਐਂਬੂਲੈਂਸ ਸਹਿਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਸੂਚਨਾ ਮਿਲੀ ਸੀ ਕਿ ਜਨਤਾ ਨਗਰ ਵਿਖੇ ਇਕ 25 ਸਾਲਾ ਨੌਜਵਾਨ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਹੈ, ਉਸ ਕੋਲ ਸਰਿੰਜ ਪਈ ਹੋਈ ਸੀ। ਸੰਸਥਾ ਦੁਆਰਾ ਉਕਤ ਨੌਜਵਾਨ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਪਛਾਣ ਗੋਰਵ ਸੈਣੀ ਪੁੱਤਰ ਰਾਜ ਕੁਮਾਰ 25 ਵਜੋਂ ਹੋਈ। ਨੌਜਵਾਨ ਨੇ ਦੱਸਿਆ ਕਿ ਉਸ ਨੇ ਦਿਹਾੜੀ ਦੇ ਪੈਸੇ ਤੋਂ ਚਿੱਟਾ ਖ਼ਰੀਦ ਕੇ ਇੰਜੈਕਸ਼ਨ ਲਾਇਆ ਸੀ, ਜਿਸ ਕਾਰਨ ਉਸ ਹਾਲਤ ਖ਼ਰਾਬ ਹੋ ਗਈ।