ਸਵਿਫਟ ਕਾਰ ਦਾ ਵਿਗੜਿਆ ਸੰਤੁਲਨ, ਸਰਹਿੰਦ ਨਹਿਰ 'ਚ ਡਿੱਗੀ ਗੱਡੀ; ਇੱਕ ਦੀ ਮੌਤ ਤੇ ਦੋ ਦਾ ਹੋਇਆ ਬਚਾਅ
ਪਤ ਜਾਣਕਾਰੀ ਅਨੁਸਾਰ ਆਸਿਫ ਅਨਸਾਰੀ, ਮਹੇਸ਼ ਅਨਸਾਰੀ ਅਤੇ ਮੁਖਤਿਆਰ ਅਨਸਾਰੀ ਵਾਸੀ ਪਰਸਰਾਮ ਨਗਰ ਬਠਿੰਡਾ ਆਪਣੀ ਸਵਿਫਟ ਕਾਰ ਨੰਬਰ ਪੀਬੀ 03 ਬੀਜੀ 6882 'ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਕਿ ਜਦੋਂ ਉਹ ਅਮੋਹਾ ਗਾਰਡਨ ਕਾਲੋਨੀ ਕੋਲ ਪੁੱਜੇ ਤਾਂ ਅਚਾਨਕ ਕਾਰ ਸੰਤੁਲਨ ਗੁਆ ਬੈਠੀ ਅਤੇ ਸਰਹਿੰਦ ਨਹਿਰ ਵਿੱਚ ਡਿੱਗ ਪਈ।
Publish Date: Tue, 09 Dec 2025 11:11 AM (IST)
Updated Date: Tue, 09 Dec 2025 02:15 PM (IST)
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ: ਸੋਮਵਾਰ ਦੇਰ ਰਾਤ ਇੱਕ ਸਵਿਫਟ ਕਾਰ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚ ਡਿੱਗ ਪਈ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਨੂੰ ਬਚਾਅ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਸਿਫ ਅਨਸਾਰੀ, ਮਹੇਸ਼ ਅਨਸਾਰੀ ਅਤੇ ਮੁਖਤਿਆਰ ਅਨਸਾਰੀ ਵਾਸੀ ਪਰਸਰਾਮ ਨਗਰ ਬਠਿੰਡਾ ਆਪਣੀ ਸਵਿਫਟ ਕਾਰ ਨੰਬਰ ਪੀਬੀ 03 ਬੀਜੀ 6882 'ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਕਿ ਜਦੋਂ ਉਹ ਅਮੋਹਾ ਗਾਰਡਨ ਕਾਲੋਨੀ ਕੋਲ ਪੁੱਜੇ ਤਾਂ ਅਚਾਨਕ ਕਾਰ ਸੰਤੁਲਨ ਗੁਆ ਬੈਠੀ ਅਤੇ ਸਰਹਿੰਦ ਨਹਿਰ ਵਿੱਚ ਡਿੱਗ ਪਈ। ਸਿੱਟੇ ਵਜੋਂ ਪਾਣੀ ਵਿੱਚ ਡੁੱਬਣ ਕਾਰਨ ਆਸਿਫ ਅਨਸਾਰੀ 40 ਸਾਲ ਦੀ ਮੌਤ ਹੋ ਗਈ ਜਦੋਂ ਕਿ ਮਹੇਸ਼ ਅਨਸਾਰੀ ਅਤੇ ਮੁਖਤਿਆਰ ਅਨਸਾਰੀ ਨੂੰ ਬਚਾ ਲਿਆ ਗਿਆ।