ਮਨਪ੍ਰਰੀਤ ਸਿੰਘ ਗਿੱਲ, ਬਾਲਿਆਂਵਾਲੀ : ਪਿੰਡ ਕੋਟੜਾ ਕੌੜਿਆਂ ਵਾਲਾ ਵਿਖੇ 5 ਨਵੇਂ ਘਰਾਂ ਦੇ ਨਵੇਂ ਬਿਜਲੀ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮ ਜਦੋਂ ਮੀਟਰ ਘਰਾਂ ਦੇ ਅੰਦਰ ਲਾਉਣ ਦੀ ਬਜਾਏ ਬਾਹਰ ਲਾਉਣ ਲੱਗੇ ਤਾਂ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਉਨਾਂ੍ਹ ਦਾ ਿਘਰਾਓ ਕਰ ਲਿਆ ਗਿਆ। ਿਘਰਾਓ ਵਿਚ ਪਹੁੰਚੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਤੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਮੀਟਰ ਬਾਹਰ ਕੱਢਣ ਰਾਹੀਂ ਅਸਲ ਵਿਚ ਸਰਕਾਰ ਲੋਕਾਂ ਦਾ ਰੋਹ ਚੈਕ ਕਰਨਾ ਚਾਹੁੰਦੀ ਹੈ। ਜੇਕਰ ਲੋਕ ਇਹ ਨੀਤੀ ਬਰਦਾਸ਼ਤ ਕਰ ਲੈਂਦੇ ਹਨ ਤਾਂ ਮਗਰੋਂ ਚਿੱਪਾਂ ਵਾਲੇ ਮੀਟਰ ਲਾਉਣ ਦੀ ਨੀਤੀ ਨੂੰ ਧੱਕੇ ਨਾਲ ਲਾਗੂ ਕੀਤਾ ਜਾਵੇਗਾ, ਜਿਸ ਕਾਰਨ ਸਰਕਾਰ ਦੇ ਮੁੱਢਲੇ ਕਦਮਾਂ ਨੂੰ ਲਾਗੂ ਨਹੀਂ ਹੋਣ ਨਹੀਂ ਦਿੱਤਾ ਜਾਵੇਗਾ। ਇਹ ਿਘਰਾਓ ਕਾਫੀ ਸਮਾਂ ਚੱਲਦਾ ਰਿਹਾ ਅਤੇ ਥਾਣਾ ਬਾਲਿਆਂਵਾਲੀ ਦੇ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਸਨ। ਉਪਰੰਤ ਜੱਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਅਤੇ ਬਿਜਲੀ ਮੀਟਰ ਘਰਾਂ ਦੇ ਅੰਦਰ ਲਵਾਉਣ ਉਪਰੰਤ ਬਿਜਲੀ ਮੁਲਾਜ਼ਮਾਂ ਨੂੰ ਛੱਡ ਦਿੱਤਾ ਗਿਆ। ਇਸ ਮੌਕੇ ਮਜ਼ਦੂਰ ਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਿਆਦੀ ਅਗਨੀਪੱਥ ਯੋਜਨਾ ਦਾ ਵੀ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਅਤੇ ਨੌਜਵਾਨਾਂ ਨੂੰ ਪੱਕੇ ਤੌਰ 'ਤੇ ਭਰਤੀ ਕਰਨ ਦੀ ਮੰਗ ਕੀਤੀ। ਉਨਾਂ੍ਹ ਲੋਕਾਂ ਨੂੰ ਇਸ ਸਬੰਧੀ 24 ਜੂਨ ਨੂੰ ਸਯੁੰਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਵਿਚ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਖੇਤੀ ਕਾਨੂੰਨਾਂ ਵਾਂਗੂ ਇਸ ਰੁਜ਼ਗਾਰ ਮਾਰੂ ਨੀਤੀ ਨੂੰ ਵਾਪਸ ਕਰਵਾਇਆ ਜਾ ਸਕੇ।