ਪੱਤਰ ਪ੍ਰਰੇਰਕ, ਤਲਵੰਡੀ ਸਾਬੋ : ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਫਾਈਨ ਆਰਟ ਵੱਲੋਂ ਪਹਿਲੇ ਸੈਮਸਟਰ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਸਵਾਗਤੀ ਪਾਰਟੀ ਵਿਭਾਗ ਦੀ ਮੁਖੀ ਕੰਵਲਜੀਤ ਕੌਰ ਦੀ ਰਹਿਨੁਮਾਈ ਹੇਠ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ (ਡੀਨ) ਨੇ ਕੀਤੀ। ਇਸ ਸਮਾਰੋਹ 'ਚ ਡਾ. ਆਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ, ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਨੇ ਸਮਾਰੋਹ 'ਚ ਭਾਗ ਲਿਆ।

ਸਮਾਰੋਹ ਦਾ ਆਗਾਜ਼ ਧਾਰਮਿਕ ਗੀਤ ਦੇ ਨਾਲ ਦੀਪ ਜਲਾ ਕੇ ਕੀਤਾ ਗਿਆ। ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਡਾ. ਜੱਸਲ ਨੇ ਕਿਹਾ ਕਿ ਲਲਿਤ ਕਲਾਵਾਂ ਵਿਅਕਤੀ ਦੀ ਅੰਤਰ ਆਤਮਾ ਦਾ ਪਰਛਾਵਾਂ ਹੁੰਦੀਆਂ ਨੇ ਇਸ ਲਈ ਇਨ੍ਹਾਂ ਨੂੰ ਜਾਗਦੇ ਰੱਖਣਾ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਜ਼ਾਵਟ ਅਤੇ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਤਕਸੀਮ ਕੀਤੇ।

ਸਮਾਰੋਹ ਦਾ ਮੰਚ ਸੰਚਾਲਨ ਰੁਕਸਾਨਾ ਅਤੇ ਰਮਨਦੀਪ ਨੇ ਬਾਖੂਬੀ ਕੀਤਾ। ਸਮਾਰੋਹ ਦੇ ਆਖੀਰ 'ਚ ਕੰਵਲਜੀਤ ਕੌਰ ਨੇ ਇਸ ਸਫਲ ਆਯੋਜਨ ਲਈ 'ਵਰਸਿਟੀ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।