ਪੱਤਰ ਪ੍ਰਰੇਰਕ, ਬਠਿੰਡਾ : ਸ਼ੇਰਗੜ੍ਹ ਕੋਲ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਸਹਾਰਾ ਦੁਆਰਾ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸਹਾਰਾ ਨੂੰ ਸੂਚਨਾ ਮਿਲੀ ਕਿ ਸ਼ੇਰਗੜ੍ਹ ਪਿੰਡ ਦੇ ਕੋਲ ਇਕ ਵਿਆਕਤੀ ਰੇਲ ਗੱਡੀ ਹੇਠ ਖੁਦਕੁਸ਼ੀ ਕਰ ਗਿਆ ਹੈ। ਸਹਾਰਾ ਜਨ ਸੇਵਾ ਦੁਆਰਾ ਮੌਕੇ 'ਤੇ ਪਹੁੰਚ ਕੇ ਮਿ੍ਤਕ ਵਿਅਕਤੀ ਦੀ ਪਛਾਣ ਲਈ ਸਿਕੰਦਰ ਸਿੰਘ ਪੁੱਤਰ ਵਿਲੋਰ ਸਿੰਘ 27 ਸਾਲ ਪਿੰਡ ਛੀਨੀਆਲਾ ਵਾਸੀ ਬਰਨਾਲਾ ਵਜੋਂ ਹੋਈ। ਮਿ੍ਤਕ ਦਿਹਾੜੀ ਦਾ ਕੰਮ ਕਰਦਾ ਸੀ। ਮਾਨਸਿਕ ਪ੍ਰਰੇਸ਼ਾਨ ਰਹਿੰਦਾ ਸੀ। ਲਾਸ਼ ਦਾ ਪੋਸਟਮਾਰਟਮ ਕਰਵਾਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ।