ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਬਠਿੰਡਾ ਸ਼ਹਿਰ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਛੇ ਜਣੇ ਜ਼ਖਮੀ ਹੋ ਗਏ। ਬੀੜ ਰੋਡ 'ਤੇ ਬੀੜ ਤਲਾਬ ਚੌਕ ਦੇ ਨਜ਼ਦੀਕ ਮੋਟਰਸਾਈਕਲ 'ਤੇ ਬੈਠੇ ਦੋ ਬੱਚਿਆਂ ਸਮੇਤ ਪਤੀ, ਪਤਨੀ ਸੰਤੁਲਨ ਵਿਗੜ ਜਾਣ ਨਾਲ ਡਿਵਾਈਡਰ ਨਾਲ ਟਕਰਾ ਕੇ ਜ਼ਖਮੀ ਹੋ ਕੇ ਡਿੱਗ ਪਏ। ਇਨ੍ਹਾਂ ਜ਼ਖਮੀਆਂ ਦੀ ਸ਼ਨਾਖ਼ਤ ਸਵਰਾਜ ਸਿੰਘ ਪੁੱਤਰ ਸੋਭਾ ਸਿੰਘ (33), ਹਰਮਨ ਸਿੰਘ ਪੁੱਤਰ ਸਵਰਾਜ ਸਿੰਘ (6) ਨਵਜੋਤ ਕੌਰ ਪੁੱਤਰੀ ਸਵਰਾਜ ਸਿੰਘ (8), ਜਸਪ੍ਰਰੀਤ ਕੌਰ ਪਤਨੀ ਸਵਰਾਜ ਸਿੰਘ (30) ਜੋ ਮਲਕਾਨਾ ਤੋਂ ਗੋਨਿਆਣਾ ਵੱਲ ਜਾ ਰਹੇ ਸਨ, ਹਾਦਸੇ ਦਾ ਸ਼ਿਕਾਰ ਹੋ ਗਏ।

ਇਸ ਦੇ ਇਲਾਵਾ ਰਾਤੀ 11 ਵਜੇ ਸਥਾਨਕ ਠੰਢੀ ਸੜਕ 'ਤੇ ਇਕ ਸਵਿਫਟ ਗੱਡੀ ਕਈ ਵਾਹਨਾਂ ਨਾਲ ਟਕਰਾਉਂਦੀ ਹੋਈ ਛੋਟੇ ਹਾਥੀ ਨਾਲ ਟਕਰਾ ਗਈ। ਦੋਨੋਂ ਵਾਹਨ ਨੁਕਸਾਨ ਗ੍ਸਤ ਹੋ ਗਏ ਤੇ ਛੋਟਾ ਹਾਥੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਸ਼ਨਾਖਤ ਛੋਟਾ ਹਾਥੀ ਚਾਲਕ ਦੀਪਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਅਰਜੁਨ ਨਗਰ ਵਜੋਂ ਹੋਈ। ਇਸ ਦੇ ਇਲਾਵਾ 30 ਸਾਲਾ ਰਾਕੇਸ਼ ਕੁਮਾਰ ਇਕ ਨਿਰਮਾਣ ਅਧੀਨ ਬਿਲਡਿੰਗ 'ਤੇ ਕੰਮ ਕਰ ਰਿਹਾ ਸੀ ਅਚਾਨਕ ਪੌੜੀ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਮਜ਼ਦੂਰ ਰਾਕੇਸ਼ ਕੁਮਾਰ ਪੌੜੀ ਸਮੇਤ ਹੇਠਾਂ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਸਹਾਰਾ ਦਫ਼ਤਰ ਵਿਚ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਰਾਜਿੰਦਰ ਕੁਮਾਰ, ਮਨੀਕਰਨ ਸ਼ਰਮਾ ਨੇ ਜ਼ਖਮੀ ਰਾਕੇਸ਼ ਕੁਮਾਰ ਨੂੰ ਹਸਪਤਾਲ ਦੀ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ।