ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਬਠਿੰਡਾ ਜ਼ਿਲ੍ਹੇ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ, ਭੁੱਕੀ, ਸ਼ਰਾਬ ਤੇ ਲਾਹਣ ਸਮੇਤ ਅਲੱਗ ਅਲੱਗ ਜਗ੍ਹਾ ਤੋਂ ਛੇ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਦਿਆਲਪੁਰਾ ਪੁਲਿਸ ਨੇ 1150 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਨੰਬਰ. ਪੀਬੀ-08ਬੀਐਫ਼-8200 ਸਮੇਤ ਇਕ ਵਿਅਕਤੀ ਨਿਰਭੈ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦੇ ਇਲਾਵਾ ਥਾਣਾ ਦਿਆਲਪੁਰਾ ਦੇ ਏਐੱਸਆਈ ਲਛਮਣ ਸਿੰਘ ਨੇ ਦੱਸਿਆ ਕਿ 100 ਲੀਟਰ ਲਾਹਣ ਸਮੇਤ ਰਾਜਵੀਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂਕਿ ਥਾਣਾ ਕੈਂਟ ਦੇ ਏਐੱਸਆਈ ਬਿੰਦਰ ਸਿੰਘ ਅਨੁਸਾਰ 20 ਲੀਟਰ ਲਾਹਣ ਸਮੇਤ ਇਕ ਕਥਿਤ ਦੋਸ਼ੀ ਗੁਰਚਰਨ ਸਿੰਘ ਨੂੰ ਪਿੰਡ ਗੋਬਿੰਦਪੁਰਾ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਦਿਆਲਪੁਰਾ ਤੋਂ ਐੱਸਆਈ ਕਸ਼ਮੀਰ ਸਿੰਘ ਵਲੋਂ 11 ਕਿੱਲੋ ਭੁੱਕੀ ਪੋਸਤ ਸਮੇਤ 1 ਦੇਸੀ ਕੱਟਾ 215 ਬੋਰ ਸਮੇਤ ਗਗਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੋਠਾ ਗੁਰੂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸੰਗਤ ਦੇ ਹੌਲਦਾਰ ਰਣਧੀਰ ਸਿੰਘ ਅਨੁਸਾਰ ਬਬਲੂ ਸਿੰਘ ਤੇ ਸਿਕੰਦਰ ਸਿੰਘ ਵਾਸੀ ਪਿੰਡ ਪਥਰਾਲਾ ਨੂੰ 15 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਲਟਾ ਹਰਿਆਣਾ ਸਮੇਤ ਮੋਟਰਸਾਈਕਲ ਨੰਬਰ. ਐਚ.ਆਰ-26ਜੇ-2176 ਦੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।