ਪ੍ਰਰੀਤਪਾਲ ਸਿੰਘ ਰੋਮਾਣਾ, ਬਠਿੰਡਾ : ਸ਼ਹਿਰ ਅੰਦਰ ਵੱਖ-ਵੱਖ ਥਾਈਂ ਵਾਪਰੇ ਸੜਕੀ ਤੇ ਹੋਰ ਹਾਦਸਿਆਂ 'ਚ ਛੇ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਨ੍ਹਾਂ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਮਨੀ ਕਰਨ ਸ਼ਰਮਾ ਤੇ ਸੰਦੀਪ ਗੋਇਲ ਨੇ ਇਲਾਜ ਲਈ ਜ਼ਿਲ੍ਹੇ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਕੇ ਇਲਾਜ ਦਾ ਪ੍ਰਬੰਧ ਕੀਤਾ। ਇਸ ਸਬੰਧੀ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਮੁਕਤਸਰ ਰੋਡ ਨੇੜੇ ਦਿਉਣ ਪਿੰਡ ਕੋਲ ਇਕ ਗੱਡੀ ਨੇ ਮੋਟਰਸਾਈਕਲ ਤੇ ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਦੀ ਪਛਾਣ ਸੁਖਪ੍ਰਰੀਤ ਸਿੰਘ (19) ਪੁੱਤਰ ਨੱਥਾ ਸਿੰਘ ਵਾਸੀ ਪਿੰਡ ਦਿਓਣ ਤੇ ਸਾਈਕਲ ਸਵਾਰ ਦਰਸ਼ਨ ਸਿੰਘ ਪੁੱਤਰ ਭਜਨ ਸਿੰਘ ਪਿੰਡ ਬੁਲਾਢੇ ਵਾਲਾ ਵਜੋਂ ਹੋਈ। ਇਸੇ ਤਰ੍ਹਾਂ ਮੁਲਤਾਨੀਆ ਪੁੱਲ ਉਪਰ ਦੋ ਮੋਟਰਸਾਈਕਲਾਂ ਦੀ ਆਪਸ 'ਚ ਟੱਕਰ ਹੋਣ ਕਾਰਨ ਦੋਵੇਂ ਮੋਟਸਾਈਕਲ ਸਵਾਰਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਰਾਜਦੀਪ ਸਿੰੰਘ (20) ਪੁੱਤਰ ਗੁਰਤੇਜ ਸਿੰਘ ਵਾਸੀ ਨਰੂਆਣਾ, ਗੁਰਤੇਜ ਸਿੰਘ (52) ਪੁੱਤਰ ਮਹਿੰਦਰ ਸਿੰਘ ਵਾਸੀ ਨਰੂਆਣਾ, ਲਵਪ੍ਰਰੀਤ ਸਿੰਘ (19) ਵਾਸੀ ਬਹਿਮਣ ਵਜੋਂ ਹੋਈ। ਇਸ ਤੋਂ ਇਲਾਵਾ ਸਥਾਨਕ ਬੈਂਕ ਕਾਲੋਨੀ ਇਕ ਵਿਅਕਤੀ ਸਾਈਕਲ ਉਪਰ ਪਾਪੜ ਵੇਚਣ ਸਮੇਂ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਭੋਲਾ ਰਾਮ ਪੁੱਤਰ ਜਗਦੀਸ਼ ਵਾਸੀ ਜੋਗੀ ਨਗਰ ਵਜੋਂ ਹੋਈ।