ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਕੁੱਟਮਾਰ ਦੇ ਇਕ ਮਾਮਲੇ 'ਚ ਸੱਤ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਮੁਦੱਈ ਹੀਰਾ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ 22 ਜਨਵਰੀ 21 ਨੂੰ ਕਥਿਤ ਦੋਸ਼ੀਆਂ ਪ੍ਰਭ ਸਿੰਘ ਪੁੱਤਰ ਸੁਖਚੈਨ ਸਿੰਘ, ਕਮਲਜੀਤ ਸਿੰਘ ਪੁੱਤਰ ਤੇਜਾ ਸਿੰਘ, ਨਵਦੀਪ ਸਿੰਘ, ਚਮਨਜੋਤ ਸਿੰਘ ਪੁੱਤਰ ਕਮਲਜੀਤ ਸਿੰਘ, ਨਾਮਾਲੂਮ ਅੌਰਤ ਪਤਨੀ ਹਰਿੰਦਰ ਸਿੰਘ, ਨਾਮਾਲੂਮ ਅੌਰਤ ਪਤਨੀ ਸੁਖਚੈਨ ਸਿੰਘ, ਨਾਮਾਲੂਮ ਅੌਰਤ ਪਤਨੀ ਕਮਲਜੀਤ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਨੇ ਮੈਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਮੇਰੇ ਮੋਟਸਾਈਕਲ ਨੰਬਰ. ਪੀਬੀ 13ਪੀ 1133 ਦੀ ਭੰਨ ਤੋੜ ਕੀਤੀ। ਇਸ ਦੀ ਵਜ੍ਹਾ ਰੰਜਿਸ਼ ਪੁਰਾਣਾ ਝਗੜਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ।