ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ: ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਤੰਬਾਕੂ ਤੇ ਅਨੀਮੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ ਸੈਮੀਨਾਰ ਲਾਇਆ ਗਿਆ। ਇਸ ਪ੍ਰਰੋਗਰਾਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ: ਅਨੁਪਮਾ ਸ਼ਰਮਾ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਕੰੁਦਨ ਕੁਮਾਰ ਪਾਲ, ਅਰਬਨ ਨੋਡਲ ਅਫਸਰ ਡਾ: ਪਾਮਿਲ ਬਾਂਸਲ, ਪਿ੍ਰੰਸੀਪਲ ਗੁਰਪ੍ਰਰੀਤ ਕੌਰ ਗਿੱਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਜ਼ਿਲ੍ਹਾ ਬੀਸੀਸੀ ਨਰਿੰਦਰ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਕੇਵਲ ਕਿ੍ਸ਼ਨ ਸ਼ਰਮਾ, ਗਰੁੱਪ ਇੰਸਟਕਟਰ ਅਤੇ ਇੰਸਟਕਟਰ ਨੇ ਭਾਗ ਲਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਅਨੁਪਮਾਂ ਸ਼ਰਮਾ ਨੇ ਕਿਹਾ ਕਿ ਤੰਬਾਕੂ ਉਤਪਾਦ ਦੀ ਕਿਸੇ ਵੀ ਰੂਪ ਵਿਚ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਤੰਬਾਕੂ ਦੀ ਵਰਤੋਂ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਅੰਦਾਜ਼ਨ 2200 ਭਾਰਤੀ ਹਰ ਰੋਜ਼ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪ੍ਰੰਤੂ ਭਾਰਤ ਵਿਚ ਖਾਣ ਵਾਲੇ ਤੰਬਾਕੂ ਉਤਪਾਦਾਂ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ, ਜਿਸ ਕਰਕੇ ਮੂੰਹ ਦੇ ਕੈਂਸਰ ਦੇ ਮਰੀਜ਼ ਜਿਆਦਾ ਪਾਏ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਬਾਰੇ ਸਹੁੰ ਚੁਕਾਈ ਅਤੇ ਅਪੀਲ ਕੀਤੀ ਕਿ ਹੋਰਨਾਂ ਨੂੰ ਵੀ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਵੇ।

ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕੋਟਪਾ ਐਕਟ ਤਹਿਤ ਸਿੱਖਿਆ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਵੇਚਣ ਦੀ ਮਨਾਹੀ ਹੈ। ਨਾ ਹੀ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਤੰਬਾਕੂ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ ਨੇ ਆਪਣੇ ਸਨੇਹੇ ਵਿਚ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਲੜਕੇ ਅਤੇ ਲੜਕੀਆਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਘਰ 'ਚ ਬਣਿਆ ਹੋਇਆ ਭੋਜਨ ਹੀ ਲੈਣ ਪ੍ਰੰਤੂ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਉਸ ਵਿਚ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਜ਼ਰੂਰ ਹੋਣ। ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਕਿਸ਼ੋਰ ਵਰਗ ਦੇ ਸਾਰੇ ਬੱਚਿਆਂ ਦਾ ਚੈਕ-ਅੱਪ ਮੁਫ਼ਤ ਕੀਤਾ ਜਾਂਦਾ ਹੈ।

ਇਸ ਮੌਕੇ ਅਰਬਨ ਨੌਡਲ ਡਾ: ਪਾਮਿਲ ਬਾਂਸਲ ਵੱਲੋਂ ਅਨੀਮੀਆ ਦੇ ਕਾਰਨਾਂ, ਲੱਛਣਾ ਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ । ਜ਼ਿਲ੍ਹਾ ਬੀਸੀਸੀ ਨਰਿੰਦਰ ਕੁਮਾਰ ਨੇ ਸਿਹਤ ਲਈ ਚੰਗੀ ਖੁਰਾਕ ਦੀ ਵਰਤੋਂ ਦੇ ਨਾਲ-ਨਾਲ ਸਰੀਰ ਦੀ ਨਿੱਜੀ ਸਫ਼ਾਈ ਤੇ ਆਲੇ ਦੁਆਲੇ ਦੀ ਸਫ਼ਾਈ ਵਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਤੇ ਹੈਡਵਾਸ਼ਿੰਗ ਬਾਰੇ ਵੀ ਦੱਸਿਆ।

ਆਈਟੀਆਈ ਬਠਿੰਡਾ ਦੇ ਪਿੰ੍ਸੀਪਲ ਗੁਰਪ੍ਰਰੀਤ ਕੌਰ ਗਿੱਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਇਸ ਸੈਮੀਨਾਰ ਰਾਹੀਂ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਤੇ ਜਾਗਰੂਕ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਗਰੁੱਪ ਇੰਸਟ੍ਕਟਰ ਜਮਨਾ ਦੇਵੀ ਤੇ ਸ਼ੁਸ਼ੀਲ ਧੀਰ ਸੀਨੀਅਰ ਸਹਾਇਕ ਵੱਲੋਂ ਪ੍ਰਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ ਗਿਆ। ਇੰਸਟ੍ਕਟਰ ਦਰਸ਼ਨ ਸਿੰਘ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਇਸ ਮੌਕੇ ਅਮਨਦੀਪ ਜਿੰਦਲ, ਅਮਰੀਕ ਸਿੰਘ ਅਤੇ ਜਗਦੀਸ਼ ਰਾਮ ਹਾਜ਼ਰ ਸਨ।