ਪੱਤਰ ਪ੍ਰਰੇਰਕ, ਤਲਵੰਡੀ ਸਾਬੋ : ਇਲਾਕੇ ਅੰਦਰ ਬੀਤੇ ਸਮੇਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਥਾਨਕ ਖਾਲਸਾ ਸੈਕੰਡਰੀ ਸਕੂਲ 'ਚ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਐੱਸਐੱਸਪੀ ਡਾ.ਨਾਨਕ ਸਿੰਘ ਨੇ ਮੰਚ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ 'ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਸੈਮੀਨਾਰ 'ਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰ ਸਿੱਧੂ, ਜਸਵਿੰਦਰ ਜੈਲਦਾਰ, ਸ਼ਮਸ਼ੇਰ ਸਿੰਘ, ਮੇਜਰ ਸਿੰਘ ਕਮਾਲੂ ਆਦਿ ਨੇ ਜਿੱਥੇ ਪੁਲਿਸ ਮੁਖੀ ਤੋਂ ਸਮੱਗਲਰਾਂ ਤੇ ਪੁਲਿਸ ਵਿਚਲੇ ਨੈਟਵਰਕ ਨੂੰ ਤੋੜ ਕੇ ਸਮੱਗਲਰਾਂ ਦਾ ਸਾਥ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉੱਥੇ ਲੋਕਾਂ ਨੂੰ ਏਕਤਾ ਬਣਾ ਕੇ ਚਿੱਟੇ ਦੇ ਤਸਕਰਾਂ ਖਿਲਾਫ ਜੁਟਣ ਦਾ ਸੱਦਾ ਦਿੱਤਾ ਤਾਂ ਕਿ ਨੌਜਵਾਨ ਪੀੜ੍ਹੀ ਦਾ ਭਵਿੱਖ ਬਚਾਇਆ ਜਾ ਸਕੇਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰ ਮੰਚ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਉੱਥੇ ਐੱਸਐੱਸਪੀ ਡਾ.ਨਾਨਕ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਆਰੰਭੀ ਜਾਣ ਵਾਲੀ ਹਰ ਲੜਾਈ 'ਚ ਪੁਲਿਸ ਬਣਦਾ ਸਹਿਯੋਗ ਦੇਵੇਗੀ। ਉਨ੍ਹਾਂ ਯਕੀਨ ਦਵਾਇਆ ਕਿ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਮੁਲਾਜਮਾਂ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ ਭਾਂਵੇ ਉਹ ਅਧਿਕਾਰੀ ਜਾਂ ਮੁਲਾਜ਼ਮ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇਲੋਕਾਂ ਦੀ ਮੰਗ 'ਤੇ ਉਨ੍ਹਾਂ ਨੇ ਥਾਣਾ ਤਲਵੰਡੀ ਸਾਬੋ 'ਚ ਲੰਬੇ ਸਮੇਂ ਤੋਂ ਤਾਇਨਾਤ ਹੋਮਗਾਰਡ ਜਵਾਨਾਂ ਨੂੰ ਬਦਲਾਉਣ ਦੀ ਮੰਗ ਪ੍ਰਵਾਨ ਕਰਦਿਆਂ ਇਸ ਸਬੰਧੀ ਹੋਮਗਾਰਡ ਕਮਾਂਡੈਂਟ ਨਾਲ ਗੱਲ ਕਰਨ ਦਾ ਵਿਸ਼ਵਾਸ ਦਿਵਾਇਆ। ਪੁਲਿਸ ਮੁਖੀ ਨੇ ਇਸ ਮੌਕੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਜੇ ਉਨਾਂ ਨੂੰ ਕਿਸੇ ਚਿੱਟਾ ਤਸਕਰ ਖਿਲਾਫ ਜਰਾ ਕੁ ਵੀ ਸ਼ੱਕ ਹੈ ਤਾਂ ਉਨ੍ਹਾਂ ਨੂੰ ਦਫਤਰ ਮਿਲ ਕੇ ਦੱਸ ਸਕਦੇ ਹਨ ਤੇ ਜਿੱਥੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉੱਥੇ ਕੀਤੀ ਕਾਰਵਾਈ ਸਬੰਧੀ ਉਹ ਖੁਦ ਉਸ ਵਿਅਕਤੀ ਨੂੰ ਸੂਚਿਤ ਕਰਨਗੇਇਸ ਮੌਕੇ ਨਸ਼ਾ ਵਿਰੋਧੀ ਮੰਚ ਦੇ ਆਗੂਆਂ ਨੇ 28 ਸਤੰਬਰ ਨੂੰ ਫਿਰ ਤੋਂ ਇਕ ਇਕੱਤਰਤਾ ਸੱਦਣ ਦਾ ਐਲਾਨ ਕੀਤਾ ਤਾਂ ਕਿ ਨਸ਼ੇ ਵਿਰੱੁਧ ਅਰੰਭਿਆ ਜਨਤਕ ਅੰਦੋਲਨ ਹੋਰ ਮਜਬੂਤ ਕੀਤਾ ਜਾ ਸਕੇ।

ਇਸ ਮੌਕੇ ਡੀਐੱਸਪੀ ਨਰਿੰਦਰ ਕੁਮਾਰ, ਥਾਣਾ ਮੁਖੀ ਸੁਨੀਲ ਕੁਮਾਰ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰਰੀਤ ਮਾਨਸ਼ਾਹੀਆ, ਜਥੇ: ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਖਾਲਸਾ ਸਕੂਲ ਸਕੱਤਰ ਰਣਜੀਤ ਮਲਕਾਣਾ, ਹਰਬੰਸ ਸਿੰਘ, ਅਜੀਜ ਖਾਂ ਦੋਵੇਂ ਕੌਂਸਲਰ, ਕਾਂਗਰਸੀ ਆਗੂ ਜਗਜੀਤ ਸਿੱਧੂ, ਦਵਿੰਦਰ ਸੂਬਾ, ਅਰੁਣ ਕੋਕੀ, ਅਕਾਲੀ ਆਗੂ ਸੁਖਬੀਰ ਚੱਠਾ, ਬਾਬੂ ਸਿੰਘ ਮਾਨ, ਬੀਬੀ ਜਸਵੀਰ ਕੌਰ, ਪਿ੍ਰੰ: ਬਿਕਰਮਜੀਤ ਸਿੰਘ ਖਾਲਸਾ ਸਕੂਲ, ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ, ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਭਾਈ ਜਸਵਿੰਦਰ ਸਿੰਘ, ਕੈਮਿਸਟ ਐਸੋਸੀਏਸ਼ਨ ਵੱਲੋਂ ਵਿਜੈਪਾਲ ਚੌਧਰੀ, ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੁਖਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ।