ਹਰਮੇਲ ਸਾਗਰ, ਭੁੱਚੋ ਮੰਡੀ : ਦੀਪ ਇੰਸਟੀਚਿਊਟ ਆਫ ਨਰਸਿੰਗ ਐਂਡ ਮੈਡੀਕਲ ਸਾਇੰਸ ਵਿਖੇ ਏਐਨਐਮ, ਜੀਐਨਐਮ ਅਤੇ ਡੀ ਫਾਰਮੇਸੀ ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸੱਭਿਆਚਾਰਕ ਪ੍ੋਗਰਾਮ ਨੇ ਦੌਰਾਨ ਗਿੱਧਾ ਭੰਗੜਾ ਤੇ ਕੋਰੀਓਗ੍ਾਫੀ ਦੀਆਂ ਪੇਸ਼ਕਾਰੀਆਂ ਨੇ ਖੂਬ ਰੰਗ ਬੰਨਿਆ। ਇਸ ਦੌਰਾਨ ਕਰਵਾਏ ਗਏ ਮਾਡਲਿੰਗ ਮੁਕਾਬਲਿਆਂ ਵਿੱਚੋਂ ਸਰਬਜੀਤ ਕੌਰ ਨੂੰ ਮਿਸ ਫਰੈਸਰ, ਸ਼ਰਨਦੀਪ ਕੌਰ ਨੂੰ ਮਿਸ ਚਾਰਮਿੰਗ, ਸੁਖਪ੍ਰੀਤ ਕੌਰ ਮਿਸ ਟੈਲੇਂਟਡ ਚੁਣਿਆ ਗਿਆ। ਜਿੰਨ੍ਹਾ ਨੂੰ ਸੰਸਥਾ ਦੇ ਡਾਇਰੈਕਟਰ ਮਨਦੀਪ ਸਿੰਘ ਿਢੱਲੋਂ ਵੱਲੋਂ ਸਨਮਾਨਿਤ ਕੀਤਾ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਰਸਿੰਗ ਕੋਰਸਾਂ ਤੋਂ ਇਲਾਵਾ ਡੀ ਫਾਰਮੇਸੀ, ਨੈਨੀ 'ਤੇ ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਕਲਾਸਾਂ ਵੀ ਲਗਾਉਣ ਦਾ ਵੀ ਪ੍ਬੰਧ ਕੀਤਾ ਗਿਆ ਹੈ। ਇਸ ਮੌਕੇ ਪਿ੍ਸੀਪਲ ਮੈਡਮ ਰਜਿੰਦਰਪਾਲ ਕੌਰ, ਡੀਫਾਰਮੇਸੀ ਦੀ ਪਿ੍ਸੀਪਲ ਅਮਨਪ੍ਰੀਤ ਕੌਰ, ਵਾਇਸ ਪਿ੍ਸੀਪਲ ਜਸਪ੍ਰੀਤ ਕੋਰ, ਜਸਲੀਨ ਕੌਰ, ਅਮਨਦੀਪ ਕੌਰ, ਸੁਖਵੀਰ ਕੌਰ, ਮਨਦੀਪ ਕੋਰ ਅਤੇ ਸਿਮਰਨਜੀਤ ਕੌਰ ਆਦਿ ਹਾਜ਼ਿਰ ਸਨ।