ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਇੰਡੀਅਨ ਆਈਡਲ ਸੀਜ਼ਨ-11 ਦੇ ਜੇਤੂ ਸਨੀ ਹਿੰਦੁਸਤਾਨੀ ਦੀ ਜ਼ਿੰਦਗੀ ਬਦਲ ਚੁੱਕੀ ਹੈ। ਸੰਘਰਸ਼ ਦੇ ਰਾਹੇ ਪਿਆ ਸਨੀ ਮੌਜੁਦਾ ਸਮੇਂ ਬੁਲੰਦੀਆਂ ਨੂੰ ਛੂਹ ਚੁੱਕਿਆ ਹੈ । ਹੁਣ ਉਸਦੀ ਇਹੀ ਤਮੰਨਾ ਹੈ ਕਿ ਹਰ ਸਮੇਂ ਸੰਘਰਸ਼ ਕਰਨ ਵਾਲੀ ਆਪਣੀ ਮਾਂ ਨੂੰ ਉਹ ਵਿਦੇਸ਼ਾਂ ਦੀ ਸੈਰ ਕਰਵਾ ਸਕੇ। ਉਸ ਦਾ ਆਖਣਾ ਹੈ ਕਿ ਆਪਣੀ ਮਾਤਾ ਦੀ ਬਦੌਲਤ ਹੀ ਅੱਜ ਇਸ ਜਗ੍ਹਾ 'ਤੇ ਉਹ ਪਹੁੰਚਿਆ ਹੈ। ਉਸ ਨੇ ਤਿੰਨ ਹਜ਼ਾਰ ਰੁਪਏ ਵੀ ਉਧਾਰੇ ਲਏ ਸਨ। ਉਸ ਦਾ ਆਖਣਾ ਹੈ ਕਿ ਹਰ ਇਕ ਦੇ ਮਿਲੇ ਪਿਆਰ ਦੇ ਕਾਰਨ ਅੱਜ ਇਸ ਜਗ੍ਹਾ 'ਤੇ ਉਹ ਪਹੁੰਚਿਆ ਹੈ।

ਸਨੀ ਹਿੰਦੁਸਤਾਨੀ ਬਠਿੰਡਾ 'ਚ ਜਿੱਤਣ ਬਾਅਦ ਪਹੁੰਚਿਆ ਸੀ ਅਤੇ ਉਸ ਦਾ ਇਥੇ ਭਰਵਾਂ ਸਵਾਗਤ ਕੀਤਾ ਗਿਆ। ਰੋਡ ਸ਼ੋਅ ਜ਼ਰੀਏ ਉਹ ਆਪਣੇ ਘਰ ਪੁੱਜਿਆ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰਚ ਤਿੰਨ ਦਿਨਾਂ ਲਈ ਲੰਦਨ ਜਾ ਰਿਹਾ ਹੈ ਅਤੇ ਉਥੇ ਤਿੰਨ ਸ਼ੋਅ ਹਨ। ਉਸ ਦਾ ਆਖਣਾ ਹੈ ਕਿ ਉਹ ਤਾਂ ਨੁਸਰਤ ਫਤਹਿ ਅਲੀ ਖਾਂ ਨੂੰ ਸੁਣ ਸੁਣ ਹੀ ਇਹ ਸਭ ਕੁਝ ਸਿੱਖਿਆ ਹੈ। ਉਹ ਉਨ੍ਹਾਂ ਦੇ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ। ਉਸ ਨੇ ਕੋਈ ਸਿੱਖਿਆ ਨਹੀਂ ਲਈ ਹੈ। ਪੰਜਾਬੀ ਇੰਡਸਟਰੀ 'ਚ ਵੀ ਜਾਣ ਦਾ ਉਹ ਚਾਹਵਾਨ ਹੈ। ਉਸ ਦੇ ਚਿਹਰੇ ਤੋਂ ਮਾਸੂਮੀਅਤ ਝਲਕਦੀ ਸਾਫ਼ ਦਿਖਾਈ ਦਿੱਤੀ। ਉਸ ਦਾ ਆਖਣਾ ਹੈ ਕਿ ਕੁੱਝ ਗਾਣੇ ਜਲਦ ਹੀ ਆ ਰਹੇ ਹਨ। ਉਸ ਨੇ ਦੱਸਿਆ ਕਿ ਰਿਅਲਟੀ ਸ਼ੋਅ ਦੌਰਾਨ ਉਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ। ਉਹ ਉਸ ਸਮੇਂ ਨੂੰ ਕਦੇ ਵੀ ਨਹੀਂ ਭੁਲਾ ਸਕਦਾ। ਉਸ ਨੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਉਸ ਦੀ ਮਾਂ ਸਿਰ ਜਾਂਦਾ ਹੈ।