ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਪਿਛਲੇ ਚਾਰ ਸਾਲ ਤੋਂ ਅੱਧ ਵਿਚਾਲੇ ਲਟਕਿਆ 1200 ਐੱਮਐੱਮ ਰਾਈਜ਼ਿੰਗ ਮੇਨ ਪ੍ਰਰੋਜੈਕਟ ਅੱਜ ਿਫ਼ਰ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਲਟਕ ਗਿਆ ਹੈ। ਜੱਸੀ ਪੌ ਵਾਲੀ ਤੋਂ ਗਹਿਰੀ ਭਾਗੀ ਤੱਕ 7.5 ਕਿਲੋਮੀਟਰ ਦੀ ਰਾਈਜ਼ਿੰਗ ਮੇਨ ਦਾ ਕੰਮ ਪਿਛਲੇ 10 ਮਹੀਨਿਆਂ ਤੋਂ ਗਹਿਰੀ ਭਾਗੀ ਵਾਸੀਆਂ ਦੇ ਵਿਰੋਧ ਵਿਰੋਧ ਕਾਰਨ ਪੂਰਾ ਨਹੀਂ ਹੋ ਸਕਿਆ। ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਟੀਮ ਦੇ ਨਾਲ ਰਾਈਜ਼ਿੰਗ ਮੇਨ ਵਾਲੀ ਜਗ੍ਹਾ 'ਤੇ ਕਬਜ਼ਾ ਲੈਣ ਲਈ ਰਵਾਨਗੀ ਲਈ ਸੀ, ਪਰ ਗਹਿਰੀ ਭਾਗੀ ਪਹੁੰਚਦੇ ਹੀ ਪਿੰਡ ਦੇ ਲੋਕਾਂ ਨੇ ਿਫ਼ਰ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹੀ ਨਹੀਂ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਸ ਸਮੇਂ ਪਿੰਡ ਤੋਂ ਵਾਪਸ ਆਉਣਾ ਪਿਆ, ਜਦੋਂ ਪਿੰਡ ਵਿਚ ਕੁਝ ਲੋਕਾਂ ਨੇ ਸ਼ਰਾਰਤ ਕਰਕੇ ਮਧੂਮੱਖੀ ਦੇ ਛੱਤੇ 'ਚ ਪੱਥਰ ਮਾਰ ਦਿੱਤਾ। ਇਸ ਦੇ ਬਾਅਦ ਮਧੂਮੱਖੀਆਂ ਨੇ ਉਥੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਵਿਚ ਕਈ ਅਧਿਕਾਰੀਆਂ ਅਤੇ ਮੀਡੀਆ ਕਰਮਚਾਰੀ ਜ਼ਖਮੀ ਹੋ ਗਏ। ਇਸ ਦੌਰਾਨ ਕਰਮਚਾਰੀ ਅਤੇ ਅਧਿਕਾਰੀ ਖ਼ੁਦ ਨੂੰ ਬਚਾਉਣ ਲਈ ਇਧਰ ਉਧਰ ਭੱਜਣ ਲੱਗੇ।

--------

ਮਧੂਮੱਖੀਆਂ ਦੇ ਹਮਲੇ ਬਾਅਦ ਟੀਮ ਵਾਪਸ ਪਰਤੀ

ਕਿਸੇ ਤਰ੍ਹਾਂ ਜ਼ਮੀਨ 'ਤੇ ਕਬਜ਼ਾ ਲੈਣ ਗਈ ਟੀਮ ਉਥੋਂ ਵਾਪਸ ਪਰਤ ਆਈ। ਫਿਲਹਾਲ ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਿੱਖੀ ਬਹਿਸ ਕਰਦੇ ਕਿਹਾ ਕਿ ਜਿਸ ਜ਼ਮੀਨ ਨੂੰ ਨਗਰ ਨਿਗਮ ਆਪਣੀ ਆਖ ਰਿਹਾ ਹੈ, ਉਹ ਉਥੇ ਕਿਸਾਨਾਂ ਦੀ ਹੈੈ। ਪ੍ਰਸ਼ਾਸਨ ਨੇ ਇਸ ਵਿਚ ਕਿਸਾਨਾਂ ਨੂੰ ਕਾਗਜ਼ ਦਿਖਾਉਣ ਲਈ ਕਿਹਾ ਤੇ ਭਰੋਸਾ ਦਿੱਤਾ ਕਿ ਜੇਕਰ ਉਹ ਆਪਣੇ ਦਸਤਾਵੇਜ਼ ਦਿਖਾ ਦਿੰਦੇ ਹਨ ਤਾਂ ਨਗਰ ਨਿਗਮ ਉਕਤ ਜ਼ਮੀਨ ਨੂੰ ਅਕਵਾਇਰ ਕਰਨ ਲਈ ਤਿਆਰ ਹੈ। ਇਸ ਭਰੋਸੇ ਬਾਅਦ ਵੀ ਪਿੰਡ ਵਾਸੀ ਕਿਸੇ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਹੋਏ ਹਨ, ਉਥੇ ਨਗਰ ਨਿਗਮ ਦੇ ਅਧਿਕਾਰੀ ਕਿਸ਼ੋਰ ਬਾਂਸਲ ਦਾ ਆਖਣਾ ਹੈ ਕਿ ਜਿਸ ਜ਼ਮੀਨ 'ਤੇ ਰਾਈਜ਼ਿੰਗ ਮੇਨ ਦਾ ਪ੍ਰਰੋਜੈਕਟ ਲਾਇਆ ਜਾਣਾ ਹੈ, ਉਹ ਨਗਰ ਨਿਗਮ ਦੀ ਜ਼ਮੀਨ ਹੈ ਤੇ ਵਰਤਮਾਨ 'ਚ ਕੁਝ ਕਿਸਾਨਾਂ ਨੇ ਇਸ 'ਤੇ ਕਬਜ਼ਾ ਕਰ ਰੱਖਿਆ ਹੈ। ਇਸ ਬਾਬਤ ਪਿੰਡ ਵਾਸੀਆਂ ਨੂੰ ਪਿਛਲੇ ਚਾਰ ਸਾਲ ਤੋਂ ਜ਼ਮੀਨ ਖਾਲੀ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ।

--------

ਐੱਸਡੀਐੱਮ ਨਾਲ ਨਿਗਮ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ

ਨਗਰ ਨਿਗਮ ਦੇ ਅਧੀਨ ਪੈਣ ਵਾਲੀ ਇਸ ਜ਼ਮੀਨ 'ਤੇ ਕਬਜ਼ਾ ਲੈਣ ਲਈ ਗਹਿਰੀ ਭਾਗੀ ਵਿਚ ਐੱਸਡੀਐੱਮ ਅਮਰਿੰਦਰ ਸਿੰਘ, ਐੱਸਪੀ ਸਿਟੀ ਜਸਪਾਲ ਸਿੰਘ, ਸੀਵਰੇਜ ਬੋਰਡ ਦੇ ਐਕਸੀਅਨ ਅਸ਼ਵਨੀ ਕੁਮਾਰ ਅਤੇ ਨਗਰ ਨਿਗਮ ਦੇ ਐੱਸਸੀ ਕਿਸ਼ੋਰ ਬਾਂਸਲ ਭਾਰੀ ਪੁਲਿਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਟੀਮ ਨੇ ਜਿਉਂ ਹੀ ਜ਼ਮੀਨ 'ਤੇ ਕਬਜ਼ਾ ਲੈਣ ਦਾ ਯਤਨ ਕੀਤਾ ਤਾਂ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

--------

ਸਾਲ 2015 'ਚ ਸ਼ੁਰੂ ਕੀਤਾ ਗਿਆ ਸੀ ਕੰਮ

ਸ਼ਹਿਰ ਦੇ ਸੀਵਰੇਜ ਵਾਟਰ ਵੇਸਟ ਨੂੰ ਲਸਾੜਾ ਡ੍ਰੇਨ ਤੱਕ ਲਿਜਾਣ ਲਈ 12.5 ਕਿਲੋਮੀਟਰ ਲੰਬੀ ਰਾਈਜ਼ਿੰਗ ਮੇਨ ਪਾਉਣ ਦਾ ਕੰਮ 2015 ਵਿਚ ਤਿ੍ਵੇਣੀ ਨੇ ਸ਼ੁਰੂ ਕੀਤਾ ਸੀ, ਪਰ ਅਜੇ ਤਕ ਸਿਰਫ਼ 4.5 ਕਿਲੋਮੀਟਰ ਰਾਈਜ਼ਿੰਗ ਮੇਨ ਹੀ ਬਣਾਈ ਜਾ ਸਕੀ ਹੈ। ਨਿਗਮ ਅਧਿਕਾਰੀਆਂ ਵਲੋਂ ਤਕਰੀਬਨ 400 ਕਿਸਾਨਾਂ ਦੇ ਖੇਤਾਂ 'ਚੋਂ ਗੁਜ਼ਰਨ ਵਾਲੀ ਰਾਈਜ਼ਿੰਗ ਮੇਨ ਦੇ ਲਈ ਉਨ੍ਹਾਂ ਤੋਂ ਮੁਆਵਜ਼ੇ 'ਤੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ, ਜਿਸ ਨਾਲ 7.5 ਕਿਲੋਮੀਟਰ ਲਾਈਨ ਅਜੇ ਬਣਨੀ ਬਾਕੀ ਹੈ।

-----------

ਪ੍ਰਰੋਜੈਕਟ ਵਿਚਾਲੇ ਲਟਕਣ ਨਾਲ ਬਰਸਾਤ ਦੇ ਦਿਨਾਂ 'ਚ ਹੁੰਦੀ ਪਰੇਸ਼ਾਨੀ

ਪ੍ਰਰੋਜੈਕਟ ਲਟਕਣ ਕਾਰਨ ਸ਼ਹਿਰ ਵਿਚ ਬਰਸਾਤ ਦੇ ਦਿਨਾਂ 'ਚ ਪਾਣੀ ਜਮ੍ਹਾਂ ਹੋਣ ਕਾਰਨ ਮਾੜੇ ਹਾਲਾਤ ਪੈਦਾ ਹੋ ਜਾਂਦੇ ਹਨ। ਸ਼ਹਿਰ ਦਾ ਪਾਣੀ ਸ਼ਹਿਰ ਤੋਂ ਬਾਹਰ ਕੱਢਣ ਵਿਚ ਰਾਈਜ਼ਿੰਗ ਮੇਨ ਦਾ ਮੁੱਖ ਕੰਮ ਹੰੁਦਾ ਹੈ। ਪਹਿਲਾਂ ਤੋਂ ਚੱਲ ਰਹੇ ਸਲੱਜ ਕੈਰੀਅਰ ਦੇ ਕਮਜ਼ੋਰ ਹੋਣ ਦੇ ਕਾਰਨ ਪਾਣੀ ਦੇ ਜ਼ਿਆਦਾ ਦਬਾਅ ਵਿਚ ਇਹ ਅਕਸਰ ਟੁੱਟ ਜਾਂਦਾ ਹੈ। ਇਸ ਵਿਚ ਲੱਗਭਗ ਡੇਢ ਲੱਖ ਦੀ ਅਬਾਦੀ ਵਾਲੇ ਲਾਈਨੋ ਪਾਰ ਇਲਾਕੇ ਦੇ ਸੀਵਰੇਜ਼ ਸਿਸਟਮ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਨੇ ਕਰੀਬ 40 ਕਰੋੜ ਦੀ ਕੀਮਤ ਨਾਲ ਰੇਲਵੇ ਠੰਢੀ ਸੜਕ ਤੋਂ ਸੰਜੇ ਨਗਰ ਤੋਂ ਹੋਕੇ ਗ੍ਰੋਥ ਸੈਂਟਰ ਸਲੱਜ ਕੈਰੀਅਰ ਤੱਕ ਰਾਈਜ਼ਿੰਗ ਮੇਨ ਪਾਈ ਸੀ, ਪਰ ਰੇਲਵੇ ਦੁਆਰਾ ਪਾਈ ਗਈ ਇਸ ਰਾੲਿੀਜ਼ੰਗ ਮੇਨ ਦੀ ਕੁਆਲਿਟੀ ਘਟੀ ਹੋਣ ਕਾਰਨ ਲੀਕ ਹੋ ਗਈ। ਅਜਿਹੇ ਵਿਚ ਇਹ ਲਾਈਨ ਕਦੇ ਵੀ ਪੂਰੀ ਸਮੱਰਥਾ ਤੱਕ ਕੰਮ ਨਹੀਂ ਕਰ ਸਕੀ।

---------

ਅਗਲੇ ਸਾਲ ਤਕ ਕੰਮ ਪੂਰਾ ਕਰਨ ਦੇ ਆਦੇਸ਼

4 ਸਾਲ ਤੋਂ ਚੱਲ ਰਹੀ 12.5 ਕਿੱਲੋਮੀਟਰ ਲੰਬੀ ਲਸਾੜਾ ਰਾਈਜ਼ਿੰਗ ਮੇਨ ਦਾ ਕੰਮ 2020 ਦੇ ਮੌਨਸੂਨ ਆਉਣ ਤੋਂ ਪਹਿਲਾਂ ਪੂਰਾ ਕੀਤੇ ਜਾਣ ਦੀ ਯੋਜਨਾ ਹੈ। ਪਿਛਲੇ ਦਿਨੀਂ ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਦੀ ਪ੍ਰਧਾਨਗੀ ਵਿਚ ਨਗਰ ਨਿਗਮ, ਸੀਵਰੇਜ ਵਿਭਾਗ, ਤਹਿਸੀਲਦਾਰ ਅਤੇ ਤਿ੍ਵੇਣੀ ਕੰਪਨੀ ਦੇ ਅਧਿਕਾਰੀਆਂ ਦੀ ਮੀਟਿੰਗ 'ਚ ਜ਼ਮੀਨ ਦਾ ਰਿਕਾਰਡ ਵਿਚ ਮਲਕੀਅਤ ਚੈੱਕ ਕਰਨ ਦੇ ਨਾਲ ਰਾਈਜ਼ਿੰਗ ਮੇਨ ਪੂਰੀ ਕਰਨ ਦੇ ਲਈ ਜ਼ਰੂਰੀ ਕਦਮ ਉਠਾਉਣ ਦੇ ਐੱਸਡੀਐੱਮ ਟਿਵਣਾ ਨੇ ਨਿਰਦੇਸ਼ ਦਿੱਤੇ। ਇਸ 'ਚ ਖੁਲਾਸਾ ਹੋਇਆ ਸੀ ਕਿ ਇਹ ਜ਼ਮੀਨ ਨਿਗਮ ਦੀ ਹੈ। ਇਸ ਦੇ ਬਾਅਦ ਅੱਜ ਜ਼ਮੀਨ 'ਤੇ ਕਬਜ਼ਾ ਲੈਣ ਲਈ ਟੀਮਾਂ ਰਵਾਨਾ ਹੋਈਆਂ ਸਨ।

---------

ਅਧਿਕਾਰੀ ਬੋਲੇ, ਨਿਗਮ ਦੇ ਨਾਂ ਜ਼ਮੀਨ ਦੀ ਮਲਕੀਅਤ

ਨਗਰ ਨਿਗਮ ਦੇ ਅਧਿਕਾਰੀਆਂ ਦੇ ਅਨੁਸਾਰ ਸਲੱਜ ਕੈਰੀਅਰ ਪਹਿਲਾਂ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਸੀ ਤੇ ਇਸ ਦੀ ਮਲਕੀਅਤ ਪਹਿਲਾਂ ਨਹਿਰੀ ਵਿਭਾਗ ਦੇ ਕੋਲ ਸੀ, ਪਰ 70-80 ਦੇ ਦਹਾਕੇ 'ਚ ਇਸ ਦੀ ਮਲਕੀਅਤ ਬਠਿੰਡਾ ਕਮੇਟੀ ਦੇ ਨਾਂ ਕਰ ਦਿੱਤੀ ਗਈ। ਅਜਿਹੇ ਵਿਚ ਸਰਕਾਰੀ ਮਾਲਕ ਹੀ ਬਦਲੇ ਗਏ ਹਨ, ਪਰ ਜ਼ਮੀਨ ਨਹੀਂ ਬਦਲੀ ਗਈ। ਅਜਿਹੇ ਵਿਚ ਨਗਰ ਨਿਗਮ ਆਪਣੀ ਹੀ ਜ਼ਮੀਨ 'ਚ ਰਾਈਜ਼ਿੰਗ ਪਾਉਣ ਦਾ ਕੰਮ ਕਰ ਰਿਹਾ ਹੈ। ਇਕ ਜ਼ਮੀਨ ਦੇ ਮਾਲਕ ਨੇ ਲੋਕਲ ਕੋਟਰ ਵਿਚ ਸਟੇਅ ਲੈਣ ਦੀ ਕੋਸ਼ਿਸ ਕੀਤੀ, ਪਰ ਨਿਗਮ ਦੇ ਮਲਕੀਅਤ ਦੇ ਮੱਦੇਨਜ਼ਰ ਦਾਖ਼ਲ ਜਵਾਬ ਦੇ ਬਾਅਦ ਅਦਾਲਤ ਨੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ।