ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਦੁਨੀਆ 'ਚ ਵਪਾਰ ਕਰਨ ਦੇ ਤਰੀਕੇ ਤੇਜ਼ੀ ਨਾਲ ਬਦਲ ਰਹੇ ਹਨ। ਆਪਣੇ ਕਾਰੋਬਾਰ ਨੂੰ ਰਫ਼ਤਾਰ ਦੇ ਕੇ ਹੀ ਤੇਜ਼ੀ ਨਾਲ ਅੱਗੇ ਵਧਿਆ ਜਾ ਸਕਦਾ ਹੈ। ਇਸ ਲਈ ਆਪਣੀ ਸੋਚ ਨੂੰ ਬਦਲਣਾ ਪਵੇਗਾ, ਤਕਨੀਕ ਨੂੰ ਅਪਣਾਉਣਾ ਪਵੇਗਾ, ਆਧੁਨਿਕਤਾ ਦਾ ਹਿੱਸਾ ਬਣਨਾ ਪਵੇਗਾ ਤੇ ਬਾਜ਼ਾਰ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਯਤਨ ਕਰਨੇ ਹੋਣਗੇ। ਤਦ ਹੀ ਕਾਮਯਾਬੀ ਦੇ ਸਿਖ਼ਰ 'ਤੇ ਪਹੁੰਚਿਆ ਜਾ ਸਕਦਾ ਹੈ। ਮੁਕਾਬਲੇਬਾਜ਼ੀ ਦੀ ਮਾਰਕਿਟ 'ਚ ਕੁਝ ਨਵਾਂ, ਕੁਝ ਅਲੱਗ ਕਰਕੇ ਬੁਲੰਦੀਆਂ ਨੂੰ ਛੂਹਣ ਦੀਆਂ ਅਨੇਕ ਮਿਸਾਲਾਂ ਮੌਜੂਦ ਹਨ। ਇਕ ਮੰਜ਼ਿਲ 'ਤੇ ਪਹੁੰਚਣ ਲਈ ਕਾਰੋਬਾਰ ਦੀ ਰਣਨੀਤੀ 'ਚ ਬਦਲਾਅ ਕਰਨਾ ਹੋਵੇਗਾ। ਆਪਣੇ ਬ੍ਾਂਡ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਪਵੇਗਾ। ਇਸ ਲਈ ਇਸ਼ਤਿਹਾਰ ਨੂੰ ਕਾਰੋਬਾਰ ਦਾ ਹਿੱਸਾ ਬਣਾਉਣਾ ਪਵੇਗਾ।

ਇਹ ਮੰਤਰ ਅਰਥਵਿਵਸਥਾ ਨੂੰ ਮਜ਼ਬੂਤ ਕੜੀ ਰਿਟੇਲਰਾਂ ਨੂੰ ਵੀਰਵਾਰ ਨੂੰ ਸਟੈਲਾ ਹੋਟਲ ਵਿਚ 'ਦੈਨਿਕ ਜਾਗਰਣ' ਦੇ ਰਿਟੇਲ ਗੁਰੂ ਪ੍ਰਰੋਗਰਾਮ ਵਿਚ ਮਾਹਿਰਾਂ ਨੇ ਦਿੱਤੇ। ਰਿਟੇਲ ਗੁਰੂ ਮਾਹਿਰ ਗਣੇਸ਼ ਸ਼ਰਮਾ ਨੇ ਜੀਐਮ ਮਾਰਕੀਟਿੰਗ ਰਾਕੇਸ਼ ਸ਼ਰਮਾ ਦੇ ਨਾਲ ਮਾਡਰਨ ਆਈਟੀਆਈ ਦੇ ਐੱਮਡੀ ਮਦਨ ਜ਼ਿੰਦਲ ਅਤੇ ਉਨ੍ਹਾਂ ਦੀ ਪਤਨੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਰਿਟੇਲ ਗੁਰੂ ਦਾ ਸ਼ੁਭ ਆਰੰਭ ਕੀਤਾ। ਇਸ ਦੌਰਾਨ 'ਦੈਨਿਕ ਜਾਗਰਣ' ਬਠਿੰਡਾ ਦੇ ਬਿਊਰੋ ਚੀਫ਼ ਗੁਰਪ੍ਰਰੇਮ ਲਹਿਰੀ, ਬਠਿੰਡਾ ਦੇ ਮਾਰਕੀਟਿੰਗ ਹੈੈੱਡ ਅਵਿਨਾਸ਼ ਮਾਨਵ ਦੇ ਇਲਾਵਾ ਪੂਰਾ ਸਟਾਫ਼ ਮੌਜੂਦ ਸੀ।

------------

ਤੇਜ਼ੀ ਨਾਲ ਸੰਗਠਿਤ ਹੋ ਰਿਹਾ ਰਿਟੇਲ ਮਾਰਕੀਟ

ਰਿਟੇਲ ਗੁਰੂ ਨੇ ਸਮਝਾਇਆ ਕਿ ਰਿਟੇਲ ਮਾਰਕੀਟ ਤੇਜ਼ੀ ਨਾਲ ਸੰਗਠਿਤ ਹੋ ਰਿਹਾ ਹੈ। ਸਾਲ 2006 ਵਿਚ ਪੰਜ ਸੌ ਸੁਪਰ ਮਾਰਕੀਟ ਸਨ, ਜਦੋਂਕਿ ਸਾਲ 2016 ਵਿਚ ਇਹ ਵਧ ਕੇ 8500 'ਤੇ ਪਹੁੰਚ ਗਈ। ਹੁਣ ਸੰਗਠਿਤ ਰਿਟੇਲ ਦੀ ਹਿੱਸੇਦਾਰੀ ਅੱਠ ਫ਼ੀਸਦੀ ਹੈ, ਜਦੋਂਕਿ 2020 ਵਿਚ ਇਹ ਵੱਧਕੇ 24 ਫ਼ੀਸਦੀ ਹੋ ਜਾਵੇਗੀ। ਸਾਫ਼ ਹੈ ਕਿ ਅਸੰਗਠਿਤ ਬਾਜ਼ਾਰ ਦੀ ਹਿੱਸੇਦਾਰੀ ਲਗਾਤਾਰ ਘੱਟ ਹੋ ਰਹੀ ਹੈ। ਛੋਟੇ ਰਿਟੇਲਰਾਂ ਨੂੰ ਵੀ ਮਲਟੀਬ੍ਾਂਡ ਕੰਪਨੀਆਂ ਦੇ ਨਾਲ ਲੋਹਾ ਲੈਣਾ ਪੈ ਰਿਹਾ ਹੈ। ਹੁਣ ਮੁਕਾਬਲਾ ਕਰਨ ਵਾਲਾ ਦੁਕਾਨਦਾਰ ਨਹੀਂ, ਬਲਕਿ ਯੂਐੱਸ 'ਚ ਬੈਠਾ ਕਾਰੋਬਾਰੀ ਹੈ, ਪਰ ਉਨ੍ਹਾਂ ਤੋਂ ਘਬਰਾਉਣ ਦੀ ਬਜਾਏ ਆਪਣੇ ਕਾਰੋਬਾਰ ਕਰਨ ਦੇ ਸਟਾਈਲ 'ਚ ਅਤੇ ਆਪਣੇ ਮਾਈਂਡ ਸੈਟ ਵਿਚ ਬਦਲਾਅ ਕਰਨਾ ਹੋਵੇਗਾ।

------------

ਸੰਭਾਵਨਾਵਾਂ ਨਾਲ ਭਰੇ ਬਾਜ਼ਾਰ ਦਾ ਹਿੱਸਾ ਹੈ ਰਿਟੇਲਰ

ਰਿਟੇਲ ਗੁਰੂ ਨੇ ਸਮਝਾਇਆ ਕਿ ਸਾਲ 2017 ਵਿਚ ਰਿਟੇਲ ਬਾਜ਼ਾਰ 45 ਲੱਖ ਕਰੋੜ ਦਾ ਸੀ, ਜੋ ਕਿ 2021 'ਚ ਵੱਧ ਕੇ 85 ਲੱਖ ਕਰੋੜ ਦਾ ਹੋਵੇਗਾ। ਸਾਫ਼ ਹੈ ਕਿ ਰਿਟੇਲਰ ਸੰਭਾਵਨਾਵਾਂ ਨਾਲ ਭਰੇ ਬਾਜ਼ਾਰ ਦਾ ਹਿੱਸਾ ਹੈ। ਸੰਗਠਿਤ ਰਿਟੇਲ ਬਾਜ਼ਾਰ ਦੀ ਗ੍ਰੋਥ ਵੀਹ ਫ਼ੀਸਦੀ ਹੈ, ਜਦੋਂਕਿ ਓਵਰਆਲ ਰਿਟੇਲ ਬਾਜ਼ਾਰ ਦੀ ਗ੍ਰੋਥ ਕੇਵਲ 12 ਫ਼ੀਸਦੀ ਹੈ। ਸਕਲ ਘਰੇਲੂ ਉਤਪਾਦ (ਜੀਡੀਪੀ) ਵਿਚ ਰਿਟੇਲ ਦੀ ਹਿੱਸੇਦਾਰੀ ਦਸ ਫ਼ੀਸਦੀ ਹੈ, ਜਦੋਂਕਿ ਅੱਠ ਫ਼ੀਸਦੀ ਰੁਜ਼ਗਾਰ ਇਸੇ ਇਲਾਕੇ 'ਚ ਹੈ। ਇਸ ਇਲਾਕੇ ਵਿਚ ਸਾਲ 2000 ਤੋਂ ਲੈ ਕੇ 2016 ਤਕ 58 ਲੱਖ ਕਰੋੜ ਰੁਪਏ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਆਇਆ।

------------

ਸਾਰੀਆਂ ਚੁਣੌਤੀਆਂ ਦੇ ਬਾਵਜੂਦ ਰਿਟੇਲ ਬਾਜ਼ਾਰ ਨੂੰ ਖ਼ਤਰਾ ਨਹੀਂ

ਰਿਟੇਲ ਗੁਰੂ 'ਚ ਇਹ ਸਮਝਾਇਆ ਗਿਆ ਕਿ ਭਾਰਤ ਅਮੀਰ ਹੋ ਰਿਹਾ ਹੈ। ਲੋਕਾਂ ਦੀ ਡਿਸਪੋਜੇਬਲ ਆਮਦਨ ਲਗਾਤਾਰ ਵਧ ਰਹੀ ਹੈ। ਪਰਚੇਜ਼ਿੰਗ ਪਾਵਰ ਵਧ ਰਹੀ ਹੈ। ਸਿੱਟੇ ਵਜੋਂ ਲੋਕ ਖਰੀਦਦਾਰੀ ਕਰ ਰਹੇ ਹਨ। ਸਾਫ਼ ਹੈ ਕਿ ਰਿਟੇਲ ਬਾਜ਼ਾਰ 'ਚ ਸਾਰੇ ਕਾਰੋਬਾਰੀਆਂ ਦੇ ਲਈ ਜਗ੍ਹਾ ਹੈ। ਆਨਲਾਈਨ, ਮਲਟੀ ਬ੍ਾਂਡ ਕੰਪਨੀਆਂ ਦੇ ਆਉਣ ਦੇ ਬਾਵਜੂਦ ਛੋਟੇ ਰਿਟੇਲ ਸਟੋਰ ਵਿਚ ਗ੍ਰੋਥ ਬਣੀ ਰਹੇਗੀ। ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਛੋਟੇ ਰਿਟੇਲ ਸਟੋਰ ਕਾਮਯਾਬੀ ਨਾਲ ਕਾਰੋਬਾਰ ਵਿਚ ਸਫ਼ਲਤਾ ਦੀਆਂ ਬਲੰਦੀਆਂ ਨੂੰ ਛੂਹ ਰਹੇ ਹਨ।

---------

ਤੇਜ਼ੀ ਨਾਲ ਬਦਲ ਰਿਹਾ ਸਿਨੇਰੀਓ

ਰਿਟੇਲ ਬਾਜ਼ਾਰ ਦਾ ਸਿਨੇਰੀਓ ਤੇਜ਼ੀ ਨਾਲ ਬਦਲ ਰਿਹਾ ਹੈ। ਡਿਜੀਟਲਾਈਜੇਸ਼ਨ ਹੋ ਰਿਹਾ ਹੈ। ਗ੍ਰਾਹਕ ਦੀ ਜਾਗਰੂਕਤਾ ਦੇ ਨਾਲ ਬ੍ਾਂਡ ਦਾ ਮਹੱਤਵ ਵੱਧ ਰਿਹਾ ਹੈ। ਇਸ ਲਈ ਬਕਾਇਦਾ ਰਣਨੀਤੀ ਬਣਾ ਕੇ ਅੱਗੇ ਵੱਧਣਾ ਪਵੇਗਾ। ਬਿਹਤਰ ਮਾਰਕੀਟਿੰਗ ਤਕਨੀਕ ਅਪਣਾਉਣੀ ਹੋਵੇਗੀ।

--------

ਕਿਵੇਂ ਬਣਾਇਆ ਜਾ ਸਕਦਾ ਹੈ ਬ੍ਾਂਡ

ਮਾਹਿਰਾਂ ਦਾ ਤਰਕ ਹੈ ਕਿ ਇਸ਼ਤਿਹਾਰ ਦੇ ਜ਼ਰੀਏ ਉਤਪਾਦ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣੀ ਹੋਵੇਗੀ। ਪਿ੍ਰੰਟ 'ਚ ਇਸ਼ਤਿਹਾਰ ਦੇਣਾ ਹੋਰ ਮਾਧਿਅਮਾਂ ਦੇ ਜ਼ਰੀਏ ਕਾਫ਼ੀ ਸਸਤਾ ਹੈ।

-------

ਡਿਜੀਟਲਾਈਜੇਸ਼ਨ ਦਾ ਹਿੱਸਾ ਬਣਨਾ ਪਵੇਗਾ

ਮਜ਼ਬੂਤ ਰਿਟੇਲਰ ਬਣਨ ਦੇ ਲਈ ਬਦਲਦੇ ਪਰਿਵੇਸ਼ ਵਿਚ ਡਿਜੀਟਲਾਈਜੇਸ਼ਨ ਦਾ ਹਿੱਸਾ ਬਣਨਾ ਹੋਵੇਗਾ। ਇਸ ਲਈ ਡਿਜੀਟਲ ਪੇਮੈਂਟ ਦੀ ਸਹੂਲਤ ਮੁਹੱਈਆ ਕਰਵਾਉਣੀ ਹੋਵੇਗੀ।