ਵੀਰਪਾਲ ਭਗਤਾ, ਭਗਤਾ ਭਾਈਕ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਕਿਸ਼ਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸਾਂ ਅਤੇ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਅਕਾਲੀ ਦਲ ਇਕਾਈ ਹਮੀਰਗੜ੍ਹ ਵਲੋਂ ਪਿੰਡ ਦੇ ਕਰੀਬ 500 ਪਰਿਵਾਰਾਂ ਨੂੰ ਆਟੇ ਦੀਆਂ ਥੈਲੀਆਂ ਵੰਡੀਆਂ।

ਇਸ ਮੌਕੇ ਯੂਥ ਅਕਾਲੀ ਆਗੂ ਅਜਾਇਬ ਸਿੰਘ ਹਮੀਰਗੜ੍ਹ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਈਸ਼ਟ ਕੈਨੇਡਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਮਾਤਮਾ ਸਿੰਘ ਹਮੀਰਗੜ੍ਹ, ਨਿੱਕਾ ਸਿੰਘ ਹਮੀਰਗੜ੍ਹ ਮਨੀਲਾ ਅਤੇ ਡਾ. ਗੁਰਸੇਵਕ ਸਿੰਘ ਹਮੀਰਗੜ੍ਹ ਅਮਰੀਕਾ ਦੇ ਵਿਸ਼ੇਸ ਸਹਿਯੋਗ ਨਾਲ ਪਿੰਡ ਦੇ ਕਰੀਬ 500 ਪਰਿਵਾਰਾਂ ਨੂੰ ਆਟੇ ਦੀਆਂ ਥੈਲੀਆਂ ਦੀ ਵੰਡ ਕੀਤੀ ਹੈ ਅਤੇ ਭਵਿੱਖ ਵਿਚ ਵੀ ਹਰ ਸੰਭਵ ਮੱਦਦ ਦੇ ਯਤਨ ਕੀਤੇ ਜਾਣਗੇ। ਉਨ੍ਹਾ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਤੋਂ ਬਾਹਰ ਨਾ ਆਉਣ। ਉਨ੍ਹਾਂ ਕਿਹਾ ਕਿ ਘਰਾਂ ਵਿਚ ਰਹਿਣ ਨਾਲ ਹੀ ਕੋਰੋਨਾ ਵਾਇਰਸ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਇਸ ਮੌਕੇ ਸਾਬਕਾ ਸਰਪੰਚ ਨਾਇਬ ਸਿੰਘ ਹਮੀਰਗੜ੍ਹ, ਬਲਜਿੰਦਰ ਸਿੰਘ ਪ੍ਰਧਾਨ, ਗੁਰਮੇਲ ਸਿੰਘ ਗੇਲਾ, ਰਾਜਾ ਸਿੰਘ, ਗੁਰਤੇਜ ਸਿੰਘ, ਜੱਗਾ ਸਿੰਘ ਘੌੜੀਆਂ ਵਾਲਾ, ਗੁਰਚਰਨ ਸਿੰਘ, ਹਰਨੇਕ ਸਿੰਘ ਹਮੀਰਗੜ੍ਹ, ਭਜਨ ਸਿੰਘ, ਬਲਤੇਜ ਸਿੰਘ ਆਦਿ ਹਾਜਰ ਸਨ।