ਗੁਰਤੇਜ ਸਿੰਘ ਸਿੱਧੂ, ਬਠਿੰਡਾ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲੋਖਾਰੀ ਦੇ ਇਕ ਨੌਜਵਾਨ ਰਸ਼ਪ੍ਰੀਤ ਸਿੰਘ ਤੇ ਬੱਲੋ੍ ਵਾਸੀ ਖੁਸ਼ਦੀਪ ਕੌਰ ਨੇ ਆਈਏ ਐੱ ਸ ਦੀ ਪ੍ਰੀਖਿਆ ਪਾਸ ਕੀਤੀ ਹੈ। ਫੁੱਲੋਖਾਰੀ ਦੇ ਨੌਜਵਾਨ ਰਸ਼ਪ੍ਰੀਤ ਸਿੰਘ ਨੇ ਆਈਏ ਐੱ ਸ ਦੀ ਪ੍ਰੀਖਿਆ ਵਿੱਚੋਂ 196ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦੋਂ ਕਿ ਖੁਸ਼ਦੀਪ ਕੌਰ ਨੇ 352ਵਾਂ ਰੈਂਕ ਪ੍ਰਾਪਤ ਕੀਤਾ ਹੈ। ਰਸ਼ਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਡੀਏਵੀ ਸਕੂਲ ਤੇ ਸਟਾਰ ਪਲੱਸ ਸਕੂਲ ਰਾਮਾਂ ਮੰਡੀ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਆਈਆਈਟੀ ਇਲੈਕਟ੍ਰੀਕਲ ਦਾ ਕੋਰਸ ਕੀਤਾ ਤੇ ਫ਼ਿਰ ਯੂਪੀ ਐੱ ਸਸੀ ਪ੍ਰੀਖਿਆ ਦੀ ਤਿਆਰ ਵਿਚ ਜੁੱਟ ਗਿਆ। ਉਸਦਾ ਪਿਤਾ ਲਾਭ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਓਣਾ ਪੁਜਾਰੀਆ ਵਿਚ ਲੈਕਚਾਰ ਤੈਨਾਤ ਹਨ। ਉਨ੍ਹਾਂ ਦੱਸਿਆ ਕਿ ਰਸ਼ਪ੍ਰੀਤ ਸਿੰਘ ਦਾ ਸੁਪਨਾ ਆਈਏ ਐੱ ਸ ਬਣਨ ਦਾ ਜਿਹੜਾ ਕਿ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਨੇ ਕੁੱਝ ਸਮਾਂ ਦਿੱਲੀ ਵਿਚ ਕੋਚਿੰਗ ਲਈ ਪਰ ਜਿਆਦਾ ਸਮਾਂ ਉਨ੍ਹਾਂ ਘਰ ਵਿਚ ਬੈਠ ਕੇ ਹੀ ਤਿਆਰੀ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਉਸਨੇ ਦੂਜੀ ਵਾਰ ਯੂਪੀ ਐੱ ਸਸੀ ਦੀ ਪ੍ਰੀਖਿਆ ਦਿੱਤੀ ਸੀ। ਰਸ਼ਪ੍ਰੀਤ ਸਿੰਘ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।}ਆਈਏ ਐੱ ਸ ਬਣਨ ਵਾਲੀ ਪਿੰਡ ਬੱਲ੍ਹੋ ਦੀ ਖੁਸ਼ਦੀਪ ਕੌਰ ਮੌਜ਼ੂਦਾ ਸਮੇਂ ਮੋਹਾਲੀ ਵਿਚ ਈਟੀਓ ਦੇ ਅਹੁਦੇ ’ਤੇ ਤੈਨਾਤ ਹੈ। ਉਨ੍ਹਾਂ ਦੇ ਪਤੀ ਹਰਚਰਨ ਸਿੰਘ ਗਿੱਲ ਪਟਿਆਲਾ ਜੇਲ ਵਿਚ ਡਿਪਟੀ ਸੁਪਰਡੰਟ ਤੈਨਾਤ ਹਨ। ਆਈਏ ਐੱ ਸ ਬਣਨ ਵਾਲੀ ਕੁੜੀ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਦੇ ਥਰਮਲ ਪਲਾਂਟ ਵਿਚ ਫਾਰਮਾਸਿਸਟ ਤੈਨਾਨ ਹਨ। ਉਨ੍ਹਾਂ ਦੱਸਿਆ ਕਿ ਖੁਸ਼ਦੀਪ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲ ਬੱਲੋ੍ ਤੋਂ ਪ੍ਰਾਪਤ ਕੀਤੀ ਜਦੋਂ ਕਿ 12ਵੀਂ ਤਕ ਦੀ ਪੜ੍ਹਾਈ ਸੰਤ ਕਬੀਰ ਸਕੂਲ ਭੁੱਚੋ ਤੋਂ ਪ੍ਰਾਪਤ ਕਰਕੇ ਸੁਨਾਮ ਦੇ ਕਾਲਜ ਤੋਂ ਬੀਡੀ ਐੱ ਸ ਕੀਤੀ। 28 ਫ਼ਰਵਰੀ 2015 ਵਿਚ ਉਸਨੇ ਪੀਸੀ ਐੱ ਸ ਦਾ ਇਮਤਿਹਾਨ ਪਾਸ ਕੀਤਾ ਤੇ ਬਾਅਦ ਵਿਚ ਈਟੀਓ ਮੋਹਾਲੀ ਨਿਯੁਕਤ ਹੋਏ। ਮੌਜ਼ੂਦਾ ਸਮੇਂ ਖੁਸ਼ਪ੍ਰੀਤ ਕੌਰ ਮੋਹਾਲੀ ਵਿਚ ਰਹਿ ਰਹੀ ਹੈ ਜਦੋਂ ਕਿ ਉਸਦੇ ਮਾਤਾ ਪਿਤਾ ਲਹਿਰਾ ਮੁਹੱਬਤ ਰਹਿ ਰਹੇ ਹਨ। ਆਈਏ ਐੱ ਸ ਬਣਨ ਵਾਲੀ ਕੁੜੀ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੇਟੀਆਂ ਹਨ ਜਿਹੜੀਆਂ ਸ਼ੁਰੂ ਤੋਂ ਪੜ੍ਹਾਈ ਵਿਚ ਹੁਸ਼ਿਆਰ ਹਨ। ਉਸਦੀ ਪੁੱਤਰੀ ਦਾ ਆਈਏ ਐੱ ਸ ਬਣਨ ਦਾ ਸੁਪਨਾ ਅੱਜ ਪੂਰਾ ਹੋ ਗਿਆ ਹੈ।

Posted By: Jagjit Singh