ਪੱਤਰ ਪ੍ਰਰੇਰਕ, ਰਾਮਾਂ ਮੰਡੀ : ਸਥਾਨਕ ਬਾਲਮੀਕੀ ਚੌਕ ਨੇੜੇ ਇਕ ਪਿਕਅਪ ਜੀਪ ਚਾਲਕ ਨੂੰ ਅਚਾਨਕ ਦੌਰਾ ਪੈ ਜਾਣ ਕਾਰਨ ਜੀਪ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਜੀਪ ਬਿਜਲੀ ਦੇ ਖੰਭੇ 'ਚ ਵੱਜੀ ਅਤੇ ਬਿਜਲੀ ਦਾ ਖੰਭਾ ਟੁੱਟ ਕੇ ਜੀਪ 'ਤੇ ਡਿੱਗ ਗਿਆ, ਜਿਸ ਕਾਰਨ ਜੀਪ ਸਵਾਰ ਦੋ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਨਾਲ ਜ਼ਖ਼ਮੀ ਹੋ ਗਏ ਪਰ ਖੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਬੋਬੀ ਸਿੰਗਲਾ, ਲਲਿਤ ਗੋਇਲ, ਵਿੱਕੀ ਪੁਰਬਾ ਅਤੇ ਅਸਵਨੀ ਗੋਇਲ ਸਮੇਤ ਐਂਬੂਲੈਂਸ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਇਕ ਵਿਅਕਤੀ ਨੂੰ ਬਠਿੰਡਾ ਰੈਫਰ ਕੀਤਾ ਗਿਆ। ਜ਼ਖ਼ਮੀ ਵਿਅਕਤੀਆਂ ਦੀ ਪਛਾਣ ਬਾਬੂ ਰਾਮ ਅਤੇ ਸੱਤੂ ਸਿੰਘ ਵਜੋਂ ਹੋਈ ਹੈ, ਜੋਕਿ ਇਕ ਟੈਂਟ ਹਾਊਸ 'ਚ ਕੰਮ ਕਰਦੇ ਹਨ।