ਗੁਰਤੇਜ ਸਿੰਘ ਸਿੱਧੂ, ਬਠਿੰਡਾ : ਲੋਕ ਸਭਾ ਚੋਣਾਂ 'ਚ ਭਾਵੇਂ ਬਠਿੰਡਾ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਜਿੱਤ ਕੇ ਕੇਂਦਰੀ ਮੰਤਰੀ ਬਣ ਗਏ ਹਨ, ਪਰ 'ਚੋਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਗਏ ਖਰਚੇ ਦੀ ਲਿਸਟ ਨੂੰ ਅੰਤਿਮ ਰੂਪ ਦਿੱਤਾ ਗਿਆ ਤਾਂ ਉਸ 'ਚ ਵੜਿੰਗ ਰਾਜਾ ਬਣੇ।

1632.46 ਫੁੱਟ 'ਤੇ ਪੁੱਜਾ ਭਾਖੜਾ ਡੈਮ 'ਚ ਪਾਣੀ ਦਾ ਪੱਧਰ

ਰਾਜਾ ਵੜਿੰਗ ਨੇ ਹਰਸਿਮਰਤ ਕੌਰ ਬਾਦਲ ਤੋਂ 55 ਹਜ਼ਾਰ ਰੁਪਏ ਵੱਧ ਖਰਚ ਕੀਤਾ। ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੇ ਲੋਕ ਸਭਾ ਚੋਣ 'ਚ 64 ਲੱਖ 2 ਹਜ਼ਾਰ 58 ਰੁਪਏ ਖਰਚ ਕੀਤੇ ਜਦਕਿ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 63 ਲੱਖ 45 ਹਜ਼ਾਰ ਰੁਪਏ ਖਰਚ ਕੀਤਾ। ਇਸ 'ਚ ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਰਾਜੇ ਨੇ ਸਟਾਰ ਪ੍ਰਚਾਰਕਾਂ 'ਤੇ 8 ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਦੋਂ ਕਿ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਨੇ ਸਟਾਰ ਪ੍ਰਚਾਰਕਾਂ 'ਤੇ 1 ਲੱਖ 65 ਹਜ਼ਾਰ ਰੁਪਏ ਖਰਚ ਦਿਖਾਇਆ ਹੈ।


ਪ੍ਰਚਾਰ ਲਈ ਗੱਡੀਆਂ 'ਤੇ ਖਰਚ ਕਰਨ ਲਈ ਹਰਸਿਮਰਤ ਅੱਗੇ ਰਹੀ। ਇਸ ਤੋਂ ਇਲਾਵਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਰੋ. ਬਲਜਿੰਦਰ ਕੌਰ ਨੇ 37 ਲੱਖ 14 ਹਜ਼ਾਰ 532 ਰੁਪਏ ਖਰਚ ਕੀਤਾ ਜਦੋਂ ਕਿ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ 38 ਲੱਖ 28 ਹਜ਼ਾਰ 520 ਰੁਪਏ ਖਰਚ ਕੀਤਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੇ 43.88 ਲੱਖ ਤੇ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ 64.39 ਲੱਖ ਰੁਪਏ ਚੋਣ ਪ੍ਰਚਾਰ 'ਤੇ ਖਰਚ ਕੀਤੇ ਹਨ।

ਮੋਦੀ ਤੋਂ ਜ਼ਿਆਦਾ ਪਿ੍ਰਅੰਕਾ ਦੀ ਰੈਲੀ 'ਤੇ ਖਰਚ

ਬਠਿੰਡਾ 'ਚ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੀ ਸੀਨੀਅਰ ਆਗੂ ਪਿ੍ਅੰਕਾ ਗਾਂਧੀ ਪ੍ਰਚਾਰ ਲਈ ਆਏ ਸਨ। ਇਸ ਦੌਰਾਨ ਮੋਦੀ ਦੀ ਰੈਲੀ ਤੋਂ ਕਿਤੇ ਜ਼ਿਆਦਾ ਪਿ੍ਅੰਕਾ ਗਾਂਧੀ ਦੀ ਰੈਲੀ 'ਤੇ ਖਰਚ ਕੀਤਾ ਗਿਆ। ਕਾਂਗਰਸ ਵੱਲੋਂ 14 ਮਈ 2019 ਨੂੰ ਕਰਵਾਈ ਪਿ੍ਅੰਕਾ ਗਾਂਧੀ ਦੀ ਰੈਲੀ 'ਤੇ 6 ਲੱਖ 33 ਹਜ਼ਾਰ 495 ਰੁਪਏ ਖਰਚ ਕੀਤਾ ਗਿਆ ਜਦੋਂ ਕਿ ਅਕਾਲੀ ਦਲ ਵੱਲੋਂ ਕਰਵਾਈ ਨਰਿੰਦਰ ਮੋਦੀ ਦੀ ਰੈਲੀ ਉੱਪਰ ਸਿਰਫ਼ 1 ਲੱਖ 65 ਹਜ਼ਾਰ 385 ਰੁਪਏ ਖਰਚ ਕੀਤੇ ਗਏ ਹਨ। ਵੈਸੇ ਸਟਾਰ ਪ੍ਰਚਾਰਕਾਂ ਦੀ ਰੈਲੀ ਦੌਰਾਨ ਜੇਕਰ ਇਕ ਤੋਂ ਜ਼ਿਆਦਾ ਉਮੀਦਵਾਰ ਉਸ 'ਚ ਸ਼ਾਮਲ ਹੁੰਦੇ ਹਨ ਤਾਂ ਉਸ ਹਿਸਾਬ ਨਾਲ ਖਰਚ ਵੰਡ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀਆਂ ਚਾਰ ਰੈਲੀਆਂ ਹੋਰ ਹੋਈਆਂ।

ਸਿੱਖ ਪੰਥ ਨੂੰ ਗੁੰਮਰਾਹ ਕਰ ਰਿਹੈ ਇਕ ਸਿਆਸੀ ਧੜਾ : ਸਿਰਸਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 7 ਮਈ ਨੂੰ ਹੋਈ ਰੈਲੀ ਉੱਪਰ 66 ਹਜ਼ਾਰ 864 ਰੁਪਏ ਤੇ 8 ਮਈ ਦੀ ਰੈਲੀ ਦੌਰਾਨ 1 ਲੱਖ 4 ਹਜ਼ਾਰ 630 ਰੁਪਏ ਕਾਂਗਰਸ ਦੇ ਖਰਚ ਹੋਏ। ਇਸ ਤਰ੍ਹਾਂ 17 ਮਈ ਨੂੰ ਨਵਜੋਤ ਸਿੰਘ ਸਿੱਧੂ ਦੀਆਂ ਦੋ ਰੈਲੀਆਂ 'ਤੇ 7730 ਰੁਪਏ ਤੇ 13 ਹਜ਼ਾਰ 185 ਰੁਪਏ ਖਰਚ ਕੀਤੇ ਗਏ। ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀਆਂ ਰੈਲੀਆਂ 'ਤੇ 8 ਲੱਖ 25 ਹਜ਼ਾਰ 904 ਰੁਪਏ ਖਰਚ ਕੀਤੇ ਗਏ ਜਦਕਿ ਅਕਾਲੀ ਦਲ ਨੇ ਸਿਰਫ਼ ਨਰਿੰਦਰ ਮੋਦੀ ਦੀ ਰੈਲੀ 'ਤੇ ਹੀ ਪੈਸੇ ਖਰਚੇ ਹਨ। ਇਸ ਤਰ੍ਹਾਂ 'ਆਪ' ਦੀ ਉਮੀਦਵਾਰ ਪੋ੍. ਬਲਜਿੰਦਰ ਕੌਰ ਵੱਲੋਂ 3 ਮਈ ਨੂੰ ਆਪ ਦੇ ਪ੍ਰਚਾਰਕ ਅਮਨ ਅਰੋੜਾ ਦੀ 3 ਮਈ ਨੂੰ ਕਰਵਾਈ ਗਈ ਰੈਲੀ 'ਤੇ 11 ਹਜ਼ਾਰ 722 ਰੁਪਏ ਖਰਚ ਕੀਤੇ ਗਏ। 15 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਰੈਲੀ 'ਤੇ 1 ਲੱਖ 96 ਹਜ਼ਾਰ ਰੁਪਏ, ਸੰਗਰੂਰ ਦੇ ਐੱਮਪੀ ਭਗਵੰਤ ਮਾਨ ਦੀ ਰੈਲੀ 'ਤੇ 1 ਲੱਖ 98 ਹਜ਼ਾਰ 50 ਰੁਪਏ ਖਰਚ ਕੀਤੇ ਗਏ।

ਵਾਹਨਾਂ 'ਤੇ ਅਕਾਲੀ ਦਲ ਨੇ ਕੀਤਾ ਵੱਧ ਖਰਚ

ਚੋਣ ਦੌਰਾਨ ਅਕਾਲੀ ਦਲ ਵੱਲੋਂ ਪ੍ਰਚਾਰ ਲਈ ਲਏ ਗਏ 52 ਵਾਹਨਾਂ ਉੱਪਰ 7 ਲੱਖ 18 ਹਜ਼ਾਰ 405 ਰੁਪਏ ਖਰਚ ਕੀਤਾ ਗਿਆ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵੱਲੋਂ ਲਏ ਗਏ 59 ਵਾਹਨਾਂ 'ਤੇ 6 ਲੱਖ 65 ਹਜ਼ਾਰ 600 ਰੁਪਏ ਖਰਚ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਲਈ 57 ਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ 57 ਵਾਹਨਾਂ ਦੀ ਵਰਤੋਂ ਕੀਤੀ।

ਵਾਹਨਾਂ ਦੇ ਮਾਮਲੇ 'ਚ ਚੋਣ ਕਮਿਸ਼ਨ ਵੱਲੋਂ ਅਕਾਲੀ-ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਨੇ ਚੋਣ ਪ੍ਰਚਾਰ ਉੱਪਰ 5 ਲੱਖ 87 ਹਜ਼ਾਰ 127 ਰੁਪਏ, ਲਾਊਡ ਸਪੀਕਰ 'ਤੇ 3 ਲੱਖ 90 ਹਜ਼ਾਰ 400 ਰੁਪਏ ਤੇ ਪੋਿਲੰਗ ਬੂਥਾਂ ਲਈ 3 ਲੱਖ 20 ਹਜ਼ਾਰ 877 ਰੁਪਏ ਖਰਚ ਕੀਤੇ ਗਏ। ਇਸ ਤਰ੍ਹਾਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਉੱਪਰ 8 ਲੱਖ 18 ਹਜ਼ਾਰ 930 ਰੁਪਏ ਤੇ ਪੋਿਲੰਗ ਬੂਥਾਂ ਲਈ 1 ਲੱਖ 61 ਹਜ਼ਾਰ 588 ਰੁਪਏ ਖਰਚ ਕੀਤੇ। ਆਮ ਆਦਮੀ ਪਾਰਟੀ ਨੇ ਪੋਿਲੰਗ ਬੂਥਾਂ 'ਤੇ45 ਹਜ਼ਾਰ 124 ਰੁਪਏ ਤੇ ਪੀਡੀਏ ਦੇ ਸੁਖਪਾਲ ਖਹਿਰਾ ਨੇ ਪੋਲਿੰਗ ਬੂਥਾਂ ਲਈ 1 ਲੱਖ 30 ਹਜ਼ਾਰ 220 ਰੁਪਏ ਖਰਚ ਕੀਤਾ।

ਰਾਜੇ ਨੂੰ 50 ਲੱਖ, ਹਰਸਿਮਰਤ ਨੂੰ 40.89 ਲੱਖ ਦਾ ਪਾਰਟੀ ਫੰਡ, ਆਪ ਉਮੀਦਵਾਰ ਨੂੰ ਨਹੀਂ ਮਿਲਿਆ ਫ਼ੰਡ

ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਤੇ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਆਪਣੀਆਂ ਆਪਣੀਆਂ ਪਾਰਟੀਆਂ ਤੋਂ ਮੋਟਾ ਫ਼ੰਡ ਮਿਲਿਆ ਜਦੋਂ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਰੋ. ਬਲਜਿੰਦਰ ਕੌਰ ਨੂੰ ਪਾਰਟੀ ਤੋਂ ਕੋਈ ਫੰਡ ਨਹੀਂ ਮਿਲਿਆ। ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਨੇ 14 ਮਈ 2019 ਨੂੰ 50 ਲੱਖ ਰੁਪਏ ਦੀ ਆਰਟੀਜੀਐੱਸ ਕਰਵਾਈ ਗਈ ਜਦੋਂ ਕਿ 25 ਅਪ੍ਰੈਲ ਨੂੰ 25 ਹਜ਼ਾਰ ਰੁਪਏ ਨਕਦ ਤੇ 29 ਅਪ੍ਰੈਲ ਨੂੰ ਰਾਜੇ ਵੱਲੋਂ 15 ਲੱਖ ਦੀ ਆਰਟੀਜੀਐੱਸ ਕਰਵਾਈ ਗਈ।

ਫੂਡ ਕਮਿਸ਼ਨ ਨੇ ਦਿੱਤਾ ਪ੍ਰਸਤਾਵ, ਕੈਦੀ ਬਣਾਉਣ ਬੱਚਿਆਂ ਲਈ ਮਿਡ-ਡੇਅ-ਮੀਲ

ਇਸ ਤਰ੍ਹਾਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਸ਼ੋ੍ਮਣੀ ਅਕਾਲੀ ਦਲ ਨੇ 29 ਅਪ੍ਰੈਲ ਨੂੰ 40 ਲੱਖ ਤੇ 10 ਮਈ ਨੂੰ 89 ਹਜ਼ਾਰ 394 ਰੁਪਏ ਦਾ ਪਾਰਟੀ ਫ਼ੰਡ ਆਰਟੀਜੀਐੱਸ ਜ਼ਰੀਏ ਦਿੱਤਾ ਗਿਆ। ਹਰਸਿਮਰਤ ਨੇ 50 ਹਜ਼ਾਰ ਰੁਪਏ ਆਪਣੀ ਤਰਫੋਂ ਕੈਸ਼ ਖਰਚ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਪਾਰਟੀ ਤਰਫ਼ੋਂ ਕੋਈ ਫੰਡ ਨਹੀਂ ਮਿਲਿਆ। ਪ੍ਰੋ. ਨੇ 26 ਅਪ੍ਰੈਲ ਨੂੰ 27 ਹਜ਼ਾਰ ਰੁਪਏ ਤੇ 19 ਲੱਖ 56 ਹਜ਼ਾਰ 305 ਰੁਪਏ ਡੁਨੇਸ਼ਨ ਦੇ ਰੂਪ 'ਚ ਆਏ ਖਰਚ ਕੀਤੇ। ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ 26 ਅਪ੍ਰੈਲ ਨੂੰ ਆਪਣੇ ਵੱਲੋਂ 50 ਹਜ਼ਾਰ ਰੁਪਏ ਤੇ ਪੀਈਪੀ ਵੱਲੋਂ 29 ਲੱਖ 43 ਹਜ਼ਾਰ 39 ਰੁਪਏ ਦਿੱਤੇ ਗਏ ਜੋ ਉਨ੍ਹਾਂ ਚੋਣ ਪ੍ਰਚਾਰ 'ਤੇ ਖਰਚ ਕੀਤੇ ਹਨ। ਪ੍ਰਰੋ. ਬਲਜਿੰਦਰ ਕੌਰ ਸ਼ੋਸਲ ਮੀਡੀਆ 'ਤੇ ਪ੍ਰਚਾਰ ਲਈ 1400 ਰੁਪਏ ਖਰਚ ਕੀਤੇ।