ਜਸਪਾਲ ਸਿੰਘ ਿਢੱਲੋਂ, ਰਾਮਪੁਰਾ ਫੂਲ : ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਖਰੀਦ ਇਕ ਅਪ੍ਰਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੀਆਂ ਬਹੁਤੀਆਂ ਅਨਾਜ਼ ਮੰਡੀਆਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ ਜੋ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਬਿਆਨ ਕਰ ਰਹੀ ਹੈ। ਬਹੁਤੇ ਪਿੰਡਾਂ ਵਿਚ ਜਾ ਕੇ ਪਤਾ ਲੱਗਿਆ ਕਿ ਅਜੇ ਤਕ ਅਨਾਜ਼ ਮੰਡੀਆਂ ਵਿਚ ਸਫਾਈ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਰਕੇ ਜੇਕਰ ਸਹੀ ਸਮੇਂ 'ਤੇ ਕਣਕ ਇਨਾਂ੍ਹ ਅਨਾਜ਼ ਮੰਡੀਆਂ ਵਿਚ ਆ ਜਾਂਦੀ ਹੈ ਤਾਂ ਕਿਸਾਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਹਾਲਤ ਜ਼ਲਿ੍ਹੇ ਦੀਆਂ ਦਾਣਾ ਮੰਡੀਆਂ ਤੇ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਬਣੇ ਹੋਏ ਹਨ। ਖੇਤਰ ਪਿੰਡ ਗਿੱਲਕਲਾਂ ਦੇ ਕਿਸਾਨ ਜਸਵਿੰਦਰ ਸਿੰਘ,, ਜਗਸੀਰ ਸਿੰਘ,, ਕਰਾੜਵਾਲਾ ਦੇ ਇਕਬਾਲ ਸਿੰਘ, ਪਿਥੋ ਦੇ ਕਿਸਾਨ ਨਾਇਬ ਸਿੰਘ ਸਿੱਧੂ, , ਬੁੱਗਰ ਦੇ ਕਿਸਾਨ ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪਿੰਡਾਂ ਦੇ ਖ੍ਰੀਦ ਕੇਂਦਰਾਂ ਵਿਚ ਸੀਜਨ ਖਤਮ ਹੋਣ ਤੋਂ ਬਾਅਦ ਨੇੜੇ ਦੇ ਘਰਾਂ ਵਾਲੇ ਗੋਬਰ ਦੀਆਂ ਪਾਥੀਆਂ ਪੱਥਦੇ ਹਨ ਪਰ ਕਣਕ ਦੀ ਪੰਜਾਬ ਸਰਕਾਰ ਵੱਲੋਂ ਖ੍ਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਬਹੁਤੀਆਂ ਅਨਾਜ਼ ਮੰਡੀਆਂ ਵਿਚ ਅਜੇ ਪਾਥੀਆਂ ਤੋਂ ਇਲਾਵਾ ਪਿਆ ਕੂੜਾ ਕਰਕਟ ਮੰਡੀ ਬੋਰਡ ਦੇ ਅਧਿਕਕਾਰੀਆਂ ਦੀ ਿਢੱਲੀਂ ਕਾਰਗੁਜ਼ਾਰੀ ਨੂੰ ਬਿਆਨ ਕਰ ਰਿਹਾ ਹੈ। ਜ਼ਕਿਰਯੋਗ ਹੈ ਕਿ ਜ਼ਲਿ੍ਹੇ ਅੰਦਰ ਇਸ ਵਾਰ 9 ਲੱਖ 66 ਹਜ਼ਾਰ ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ, ਪਰ ਮੀਂਹ ਤੇ ਗੜੇਮਾਰੀ ਕਾਰਨ ਕਣਕ ਦਾ ਝਾੜ ਘਟਨ ਦੀ ਸੰਭਾਵਨਾ ਬਣ ਗਈ ਹੈ। ਪਿਛਲੇ ਵਰ੍ਹੇ 9 ਲੱਖ ਮੀਟਰਕ ਟਨ ਦੇ ਮੁਕਾਬਲੇ ਦਾਣਾ ਮੰਡੀਆਂ ਵਿਚ ਸਿਰਫ਼ 7 ਲੱਖ ਮੀਟਰਕ ਟਨ ਕਣਕ ਹੀ ਪਹੁੰਚੀ ਸੀ। ਭਾਵੇਂ ਸਰਕਾਰੀ ਖਰੀਦ ਅੱਜ ਸ਼ੁਰੂ ਹੋ ਜਾਣੀ ਹੈ ਪਰ ਕਣਕ ਦੀ ਫ਼ਸਲ ਕਰੀਬ ਦਸ ਦਿਨ ਬਾਅਦ ਦਾਣਾ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ।
ਜਦ ਇਸ ਸਬੰਧੀ ਜ਼ਿਲ੍ਹਾ ਮੰਡੀ ਅਫਸਰ ਗੁਰਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਅਨਾਜ ਮੰਡੀਆਂ ਦੀ ਸਫਾਈ ਲਈ 24 ਮਾਰਚ ਨੂੰ ਟੈਂਡਰ ਹੋਏ ਸਨ, ਜਿਸ ਕਰਕੇ ਠੇਕੇਦਾਰ ਨੂੰ ਅਨਾਜ ਮੰਡੀਆਂ ਦੀ ਸਫਾਈ ਕਰਨ ਦੇ ਸਖਤ ਆਦੇਸ਼ ਜਾਰੀ ਕੀਤੇ ਹਨ ਪਰ ਫਿਰ ਵੀ ਜੇਕਰ ਕਿਤੇ ਅਨਾਜ ਮੰਡੀਆਂ ਦੀ ਸਫਾਈ ਵਿਚ ਕੋਈ ਅਣਗਹਿਲੀ ਵਰਤੀ ਗਈ ਤਾਂ ਸਬੰਧਤ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਠੇਕੇਦਾਰ ਖਿਲਾਫ ਕਾਰਵਾਈ ਲਈ ਲਿਖਿਆ ਜਾਵੇਗਾ।
ਬਾਕਸ
ਜਲਦੀ ਮੁਕੰਮਲ ਕੀਤੀ ਜਾਵੇਗੀ ਅਨਾਜ ਮੰਡੀਆਂ ਦੀ ਸਫਾਈ : ਠੇਕੇਦਾਰ
ਜਦ ਇਸ ਸਬੰਧੀ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੀਆਂ ਅਨਾਜ਼ ਮੰਡੀਆਂ ਦੀ ਸਫਾਈ ਲਈ ਕੰਮ ਕਰ ਰਹੇ ਠੇੇਕਦਾਰ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਅਨਾਜ਼ ਮੰਡੀਆਂ ਦੀ ਸਫਾਈ ਦਾ ਕੰਮ ਜੋਰ ਨਾਲ ਚੱਲ ਰਿਹਾ ਹੈ ਪਰ ਮੀਂਹ ਕਾਰਨ ਥੋੜਾ ਕੰਮ ਰੁਕ ਗਿਆ ਸੀ, ਜਿਸਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ।