ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਪੋ੍. ਕਬੱਡੀ ਲੀਗ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ 27 ਨਵੰਬਰ ਦਿਨ ਸ਼ਨੀਵਾਰ ਨੂੰ ਮਲੂਕਾ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਹੋਣਗੇ। ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਕਬੱਡੀ ਲੀਗ ਵਿਚ ਸੂਬੇ ਦੀਆਂ 8 ਚੋਟੀ ਦੀਆਂ ਟੀਮਾਂ ਦੇ ਮੁਕਾਬਲੇ 13 ਨਵੰਬਰ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਰੰਭ ਹੋਏ ਸਨ। ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਕਬੱਡੀ ਦੇ ਹੋਏ ਗਹਿਗੱਚ ਮੁਕਾਬਲਿਆਂ ਤੋਂ ਬਾਅਦ ਭਲਕੇ ਮਲੂਕਾ ਵਿਖੇ ਪਹਿਲਾ ਸੈਮੀਫਾਈਨਲ ਅੰਮਿ੍ਤਸਰ ਅਵੈਂਜਰ ਅਤੇ ਮੁਕਤਸਰ ਮੌਨਸਟਰ ਵਿਚਕਾਰ ਅਤੇ ਦੂਜਾ ਸੈਮੀਫਾਈਨਲ ਰੋਪੜ ਰੇਂਜਰ ਅਤੇ ਫ਼ਾਜ਼ਲਿਕਾ ਫਾਰਚਿਊਨਰ ਵਿਚਕਾਰ ਖੇਡਿਆ ਜਾਵੇਗਾ। ਦੋਨਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਪਹਿਲੇ ਇਨਾਮ ਲਈ ਮੁਕਾਬਲਾ ਕਰਨਗੀਆਂ। ਇਸ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰਰੀਤ ਸਿੰਘ ਮਲੂਕਾ ਅਤੇ ਸਹਿਕਾਰੀ ਬੈਂਕ ਬਠਿੰਡਾ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਪੋ੍. ਕਬੱਡੀ ਲੀਗ ਵਰਗੇ ਮੁਕਾਬਲਿਆਂ ਨਾਲ ਕਬੱਡੀ ਉਤਸ਼ਾਹਿਤ ਹੁੰਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਸੰਸਾਰ ਕੱਪ ਦੇ ਨਾਲ ਨਾਲ ਸੂਬਾ ਤੇ ਕੌਮੀ ਪੱਧਰ ਦੇ ਕਈ ਮੁਕਾਬਲੇ ਲਗਾਤਾਰ ਕਰਵਾਏ ਜਾਂਦੇ ਸਨ। ਸਰਕਾਰ ਦੇ ਇਨਾਂ੍ਹ ਉਪਰਾਲਿਆਂ ਸਦਕਾ ਹੀ ਪੰਜਾਬ ਦੀ ਮਾਂ ਖੇਡ ਕਬੱਡੀ ਫਰਸ਼ ਤੋਂ ਅਰਸ਼ ਤਕ ਪਹੁੰਚ ਗਈ ਸੀ। ਸੂਬੇ ਵਿਚ ਸੱਤਾ ਦੀ ਤਬਦੀਲੀ ਤੋਂ ਬਾਅਦ ਕੱਬਡੀ ਇਕ ਵਾਰ ਫਿਰ ਪਿੰਡਾਂ ਵਿਚ ਹੋਣ ਵਾਲੇ ਛੋਟੇ ਛੋਟੇ ਮੁਕਾਬਲਿਆਂ ਤੱਕ ਸੀਮਤ ਹੋ ਕੇ ਰਹਿ ਗਈ। ਪੰਜਾਬ ਕਬੱਡੀ ਐਸੋਸੀਏਸ਼ਨਾਂ ਵੱਲੋਂ ਆਪਣੇ ਪੱਧਰ 'ਤੇ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨਾਂ੍ਹ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਸੰਸਾਰ ਕੱਪ ਇਕ ਵਾਰ ਦੁਬਾਰਾ ਫਿਰ ਆਰੰਭ ਕਰਵਾਏ ਜਾਣਗੇ। ਉਨਾਂ੍ਹ ਕਿਹਾ ਕਿ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਮੁਕਾਬਲੇ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਉਨਾਂ੍ਹ ਦੇ ਨਾਲ ਜ਼ਿਲ੍ਹਾ ਪ੍ਰਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ, ਬੂਟਾ ਸਿੰਘ ਭਾਈਰੂਪਾ, ਚਰਨਜੀਤ ਸਿੰਘ ਬਰਾੜ, ਗੁਰਜੀਤ ਸਿੰਘ, ਗੋਰਾ ਦਿਉਣ, ਨਰਦੇਵ ਸਿੰਘ ਭਾਈਰੂਪਾ, ਐਡਵੋਕੇਟ ਅਮਰਜੀਤ ਸਿੰਘ ਭੁੱਲਰ, ਹਨੀ ਬਰਾੜ ਭੋਖੜਾ, ਸੇਵਕ ਸਿੰਘ ਭੋਖੜਾ ਅਤੇ ਹਰਮੀਤ ਸਿੰਘ ਜੰਡਾਂਵਾਲਾ ਹਾਜ਼ਰ ਸਨ।