ਬਠਿੰਡਾ, ਜੇਐੱਨਐੱਨ :
ਸ਼ਹਿਰ ਦੇ ਪਿੰਡ ਢਿਪਾਲੀ ’ਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ’ਤੇ ਸ਼ਨੀਵਾਰ ਨੂੰ ਸਰਪੰਚ ਸਮੇਤ 70 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਪੁਲਿਸ ਦੀ ਗੱਡੀ ਤੋੜ ਦਿੱਤੀ ਤੇ ਰੇਡ ਦੌਰਾਨ ਬਰਾਮਦ ਕੀਤੀ ਗਈ ਸ਼ਰਾਬ, ਲਾਹਣ ਤੇ ਹੋਰ ਸਾਮਾਨ ਪੁਲਿਸ ਟੀਮ ਤੋਂ ਖੋਹ ਕੇ ਨਹਿਰ ’ਚ ਸੁੱਟ ਦਿੱਤਾ। ਇੰਨਾਂ ਹੀ ਨਹੀਂ ਇਕ ਸਿਪਾਹੀ ਨੂੰ ਗੱਡੀ ਤੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਵੀ ਕੀਤੀ।
ਦੋਸ਼ੀ ਪੁਲਿਸ ਦੁਆਰਾ ਫੜੇ ਗਏ ਸ਼ਰਾਬ ਤਸਕਰਾਂ ਨੂੰ ਪੁਲਿਸ ਦੀ ਹਿਰਾਸਤ ’ਚੋਂ ਛੁੱਡਾ ਕੇ ਮੌਕੇ ਤੋਂ ਫਰਾਰ ਹੋ ਗਈ। ਘਟਨਾ ’ਚ ਜ਼ਖ਼ਮੀ ਪੁਲਿਸ ਅਧਿਕਾਰੀਆਂ ਦੇ ਸਿਰ ’ਤੇ ਸੱਟ ਲੱਗੀ ਹੈ। ਥਾਣਾ ਫੂਲ ਪਲਿਸ ਨੇ ਪੁਲਿਸ ਟੀਮ ਦੇ ਬਿਆਨਾਂ ’ਤੇ ਪਿੰਡ ਢਿਪਾਲੀ ਦੇ ਸਰਪੰਚ ਸਮੇਤ 20 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ 50 ਅਣਪਛਾਤੇ ਸਮੇਤ ਕੁੱਲ 70 ਲੋਕਾਂ ’ਤੇ ਇਰਾਦਾ ਏ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗਿ੍ਰਫਤਾਰੀ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
Posted By: Rajnish Kaur