ਪੱਤਰ ਪੇ੍ਰਰਕ, ਰਾਮਪੁਰਾ ਫੂਲ : ਪਿੰਡ ਮਹਿਰਾਜ 'ਚ ਮੀਟਿੰਗ ਦੌਰਾਨ ਪੰਜਾਬ ਕਿਸਾਨ ਯੂਨੀਅਨ ਜਥੇਬੰਦੀ ਪਿੰਡ ਇਕਾਈ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਪੰਜਾਬ ਕਿਸਾਨ ਯੂਨੀਅਨ ਦੇ ਜ਼ਲਿ੍ਹਾ ਪ੍ਰਰੈੱਸ ਸਕੱਤਰ ਗੁਰਤੇਜ ਮਹਿਰਾਜ ਨੇ ਕੀਤੀ। ਇਸ ਮੌਕੇ ਪਿੰਡ ਇਕਾਈ ਪ੍ਰਧਾਨ ਕੁਲਦੀਪ ਸਿੰਘ ਗਿੱਲ, ਮੀਤ ਪ੍ਰਧਾਨ ਜਗਸੀਰ ਸਿੰਘ ਸੀਰਾ, ਜਰਨਲ ਸਕੱਤਰ ਕੁਲਦੀਪ ਸਿੰਘ, ਪ੍ਰਰੈਸ ਸਕੱਤਰ ਇਕਬਾਲ ਸਿੰਘ, ਖਜਾਨਚੀ ਦਲਵੀਰ ਸਿੰਘ ਪੱਤੀ ਕਾਲ਼ਾ ਦੀ ਨਿਯੁਕਤੀ ਕੀਤੀ ਗਈ। ਜਥੇਬੰਦੀ ਵਿਚ ਸ਼ਾਮਲ ਕੀਤੇ ਗਏ ਸਾਥੀਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਸਕੱਤਰ ਗੁਰਤੇਜ ਮਹਿਰਾਜ, ਇਕਾਈ ਫੂਲ ਪ੍ਰਧਾਨ ਗੁਰਜੀਤ ਸਿੰਘ ਜਟਾਣਾ ਨੇ ਬੈਜ ਲਗਵਾ ਕੇ ਸਨਮਾਨਤ ਕੀਤਾ ਅਤੇ ਹੱਥ ਖੜੇ ਕਰਕੇ ਇਕਾਈ ਨੂੰ ਸਹਿਮਤੀ ਦਿੱਤੀ ਗਈ। ਇਸ ਮੌਕੇ ਉਨਾਂ੍ਹ ਵਿਸ਼ਵਾਸ਼ ਦਿਵਾਇਆ ਉਹ ਜ਼ਾਬਤੇ ਵਿਚ ਰਹਿ ਕੇ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਫੂਲ ਤੋਂ ਗੁਰਪ੍ਰਰੀਤ ਸਿੰਘ ਦੀਪੀ, ਮਲਕੀਤ ਸਿੰਘ, ਬਿੱਕਰ ਸਿੰਘ, ਮਗਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।