ਵੀਰਪਾਲ ਭਗਤਾ, ਰਾਮਪੁਰਾ ਫੂਲ : ਆਲ ਇੰਡੀਆਂ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ।

ਜਿਸ ਨੂੰ ਲੈਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸੇ ਤਰਾਂ ਹੀ ਕਾਂਗਰਸ ਆਗੂ ਜਗਜੀਤ ਸਿੰਘ ਬਰਾੜ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ, ਗੁਰਮੁੱਖ ਸਿੰਘ ਬਰਾੜ ਪ੍ਰਧਾਨ ਪੈਸਟੀਸਾਇਡ ਯੂਨੀਅਨ ਰਾਮਪੁਰਾ, ਕਰਮਜੀਤ ਸਿੰਘ ਖਾਲਸਾ, ਬੂਟਾ ਸਿੰਘ ਭਗਤਾ ਪ੍ਰਧਾਨ ਨਗਰ ਪੰਚਾਇਤ ਭਗਤਾ, ਮੇਵਾ ਸਿੰਘ ਮਾਨ ਪ੍ਰਧਾਨ ਨਗਰ ਪੰਚਾਇਤ ਕੋਠਾ, ਰਾਜਵੰਤ ਸਿੰਘ ਭਗਤਾ ਚੇਅਰਮੈਨ ਮਾਰਕਿਟ ਕਮੇਟੀ, ਸੁਨੀਲ ਬਿੱਟਾ ਸ਼ਹਿਰੀ ਪ੍ਰਧਾਨ ਰਾਮਪੁਰਾ, ਜਗਸੀਰ ਸਿੰਘ ਮਲੂਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਇੰਦਰਜੀਤ ਸਿੰਘ ਭੋਡੀਪੁਰਾ ਸਰਪੰਚ, ਜਸਵਿੰਦਰ ਸਿੰਘ ਰਾਮੂਵਾਲਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਗੋਰਾ ਸਿੰਘ ਕਾਂਗੜ, ਰਣਜੀਤ ਸ਼ਰਮਾ, ਨਿਰਭੈ ਸਿੰਘ ਭਗਤਾ ਪ੍ਰਧਾਨ ਟਰੱਕ ਯੂਨੀਅਨ, ਬੇਅੰਤ ਸਿੰਘ ਸਲਾਬਤਪੁਰਾ ਸਰਪੰਚ, ਗੁਰਮੇਲ ਸਿੰਘ ਹਮੀਰਗੜ੍ਹ ਸਰਪੰਚ ਆਦਿ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਕਾਂਗੜ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਣਗੇ। ਜ਼ਿਕਰਯੋਗ ਹੈ ਇਸ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਅਤੇ ਆਮ ਆਦਮੀ ਪਾਰਟੀ ਨੇ ਬਲਕਾਰ ਸਿੰਘ ਸਿੱਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਜਦਕਿ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਅਤੇ ਕਿਸਾਨ ਮੋਰਚੇ ਨੇ ਹਾਲੇ ਤੱਕ ਤੱਕ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆ। ਹਾਲ ਦੀ ਘੜੀ ਰਾਮਪੁਰਾ ਫੀਲ ਹਲਕੇ ਵਿਚ ਤਿਕੋਣੇ ਮੁਕਾਬਲੇ ਦੇ ਅਸ਼ਾਰ ਹਨ।

Posted By: Seema Anand