ਪੱਤਰ ਪ੍ਰਰੇਰਕ, ਮਾਨਸਾ : ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਾਂਚ ਮਾਨਸਾ ਵੱਲੋਂ ਜਥੇਬੰਦੀ ਦੇ ਆਗੂ ਹਰੀ ਸਿੰਘ ਸਹਾਰਨਾ, ਸੁਖਦੇਵ ਸਿੰਘ ਕੋਟਲੀ ਕਲਾਂ, ਜਨਕ ਸਿੰਘ ਫਤਹਿਪੁਰ ਅਤੇ ਮੱਖਣ ਸਿੰਘ ਉÎੱਡਤ, ਜੱਗਾ ਸਿੰਘ ਅਲੀਸ਼ੇਰ ਬਲਜੀਤ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਸੀਵਰੇਜ ਅਤੇ ਵਾਟਰ ਸਪਲਾਈ ਮਾਨਸਾ ਦੇ ਜੀਡੀਸੀਐੱਲ ਕਿਸ਼ਨਾਂ ਕੰਪਨੀ ਦੇ ਦਫ਼ਤਰ ਅੱਗੇ ਮੁਲਾਜ਼ਮ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ।

ਇਸ ਦੌਰਾਨ ਮੁਲਾਜ਼ਮ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕੰਪਨੀ ਮੁਲਾਜ਼ਮਾਂ ਨੂੰ ਤਨਖਾਹਾਂ ਸਹੀ ਸਮੇਂ 'ਤੇ ਨਹੀਂ ਦੇ ਰਹੀ। ਪੰਜਾਬ ਤੇ ਯੂਟੀ ਮੁਲਾਜ਼ਮ ਸਾਂਝੇ ਮੁਹਾਜ ਦੇ ਫੈਸਲੇ 'ਤੇ 2 ਮਾਰਚ ਤੋਂ 10 ਮਾਰਚ ਤਕ ਜ਼ਿਲ੍ਹਾ ਪੱਧਰ 'ਤੇ ਭੁੱਖ ਹੜਤਾਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।